ਪੰਜਾਬ

punjab

ETV Bharat / bharat

ਹਰਿਮੰਦਰ ਸਾਹਿਬ ਜਾ ਰਹੇ Farmers ਦਾ ਟੋਲ ਪਲਾਜ਼ਾ ’ਤੇ ਹੋਵੇਗਾ ਨਿੱਘਾ ਸੁਆਗਤ

ਦਿੱਲੀ ਫਤਿਹ (Delhi Fateh) ਕਰਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ (Farmers news) ਦਾ ਨਿੱਝਰਪੁਰਾ ਟੋਲ ਪਲਾਜ਼ਾ ਅੰਮ੍ਰਿਤਸਰ ਵਿਖੇ ਨਿੱਘਾ ਸੁਆਗਤ ਕੀਤਾ ਜਾਵੇਗਾ। Farmers ਵੱਲੋਂ ਇਥੇ ਪੁਰਜੋਰ ਤਿਆਰੀਆਂ ਕੀਤੀਆਂ ਗਈਆਂ ਹਨ।

ਟੋਲ ਪਲਾਜ਼ਾ ’ਤੇ ਹੋਵੇਗਾ ਨਿੱਘਾ ਸੁਆਗਤ
ਟੋਲ ਪਲਾਜ਼ਾ ’ਤੇ ਹੋਵੇਗਾ ਨਿੱਘਾ ਸੁਆਗਤ

By

Published : Dec 13, 2021, 1:05 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਨਿੱਜਰਪੁਰਾ ਟੋਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਦਾ ਕੀਤਾ ਜਾਵੇਗਾ ਨਿੱਘਾ ਸਵਾਗਤ ਦਿੱਲੀ ਅੰਦੋਲਨ ਫਤਿਹ ਕਰਨ ਤੋਂ ਬਾਅਦ ਕਿਸਾਨ ਪਹੁੰਚ ਰਹੇ ਸ੍ਰੀ ਹਰਿਮੰਦਰ ਸਾਹਿਬ14 ਮਹੀਨਿਆਂ ਤੋਂ ਬੰਦ ਪਏ ਟੋਲ ਪਲਾਜ਼ਾ (Toll Plaza news) ਤੇ ਅੱਜ ਕਿਸਾਨ ਜਥੇਬੰਧੀਆ ਦਾ ਸੁਆਗਤ ਕੀਤਾ ਜਾਵੇਗਾ ਸਵਾਗਤ। ਅੰਮ੍ਰਿਤਸਰ ਦੇ ਟੋਲ ਪਲਾਜ਼ਾ ਤੇ ਕਿਸਾਨਾਂ ਲਈ ਲੰਗਰ ਤਿਆਰ ਕੀਤੇ ਜਾ ਰਹੇ ਹਨ।

ਖੇਤੀ ਕਾਨੂੰਨ ਵਾਪਸ ਹੋਣ ਮਗਰੋਂ ਸਵਾ ਸਾਲ ਬਾਅਦ ਪੰਜਾਬ ਪਰਤ ਰਹੇ ਕਿਸਾਨ ਕਈ ਪਿੰਡਾਂ ਤੋਂ ਕਿਸਾਨ ਲੰਗਰ ਲਈ ਲੈ ਕੇ ਪਹੁੰਚ ਰਹੇ ਹਨ ਸਬਜੀਆਂ ਫੁੱਲਾਂ ਦੀ ਵਰਖਾ ਨਾਲ ਕਿਸਾਨਾਂ ਦਾ ਸੁਆਗਤ ਕੀਤਾ ਜਾਵੇਗਾ। ਕਿਸਾਨਾਂ ਨੇ ਦਿੱਲੀ ਮੋਰਚਾ ਫਤਿਹ ਕਰ ਲਿਆ ਹੈ ਅਤੇ ਅੱਜ ਕਿਸਾਨ ਜਥੇਬੰਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਤੇ ਰਾਹ ਵਿਚ ਕਿਸਾਨਾਂ ਵੱਲੋਂ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਜਾ ਰਿਹਾ ਹੈ ।

ਟੋਲ ਪਲਾਜ਼ਾ ’ਤੇ ਹੋਵੇਗਾ ਨਿੱਘਾ ਸੁਆਗਤ

ਇਸੇ ਸਿਲਸਿਲੇ ਵਿੱਚ ਅੰਮ੍ਰਿਤਸਰ ਦੇ ਨਿੱਜਰਪੁਰਾ ਟੋਲ ਪਲਾਜ਼ਾ ਤੇ ਕਿਸਾਨ ਸੰਘਰਸ਼ ਕਮੇਟੀ (Kisan Sangharsh Committee) ਵੱਲੋਂ ਪਿਛਲੇ 14 ਮਹੀਨਿਆਂ ਤੋਂ ਧਰਨਾ ਲਗਾ ਕੇ ਟੋਲ ਪਲਾਜ਼ਾ ਬੰਦ ਕੀਤਾ ਗਿਆ ਸੀ ਕਿਸਾਨ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸਾਨ ਜਥੇਬੰਧੀਆ ਦਾ ਨਿੱਘਾ ਸੁਆਗਤ ਟੋਲ ਪਲਾਜ਼ਾ ’ਤੇ ਕੀਤਾ ਜਾਵੇਗਾ ਜਿਸ ਦੇ ਲਈ ਤਿਆਰੀਆਂ ਮੁਕੰਮਲ ਹੋ ਰਹੀਆਂ ਹਨ ਕਿਸਾਨ ਜਥੇਬੰਦੀਆਂ ਲੰਗਰ ਅਤੇ ਮਿਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ ਅਤੇ ਕੀਰਤਨ ਹੋਵੇਗਾ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਸਨਮਾਨਤ (Farmer leaders honored) ਕੀਤਾ ਜਾਵੇਗਾ।

ਇਸ ਦੇ ਨਾਲ ਹੀ ਕਿਸਾਨ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਬੇਸ਼ੱਕ ਕਾਨੂੰਨ ਰੱਦ ਹੋ ਗਏ ਹਨ ਤਾਂ ਟੋਲ ਪਲਾਜਾ ਵੀ ਖੋਲ੍ਹਿਆ ਜਾਵੇਗਾ ਅੱਜ ਕਿਸਾਨ ਆਗੂਆਂ ਨੇ ਕਿਹਾ ਕਿ ਹੋ ਚੁੱਕੇ ਹਨ ਪਰ ਜੇ ਟੋਲ ਪਲਾਜ਼ਾ ਦੀਆਂ ਦਰਾਂ ਦੁੱਗਣੀਆਂ ਕੀਤੀ ਗਈਆਂ ਤਾਂ ਮੋਰਚਾ ਲੱਗਿਆ ਰਹੇਗਾ। ਉਨ੍ਹਾਂ ਠੇਕੇਦਾਰਾਂ ਨੂੰ ਅਪੀਲ ਕੀਤੀ ਕਿ ਜੋ ਟੌਲ ਪਲਾਜ਼ਾ ’ਤੇ ਪਹਿਲਾਂ ਫੀਸ ਵਸੂਲੀ ਜਾ ਰਹੀ ਸੀ, ਹੁਣ ਵੀ ਓਹੀ ਫੀਸ ਮੁੜ ਤੋਂ ਲੋਕਾਂ ਤੋਂ ਲਈਆਂ ਜਾਣ ਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕਿਸਾਨ ਸੰਘਰਸ਼ ਕਮੇਟੀ ਆਪਣਾ ਸੰਘਰਸ਼ ਜਾਰੀ ਰੱਖੇਗੀ।

ਇਹ ਵੀ ਪੜ੍ਹੋ:ਅੱਜ ਦਰਬਾਰ ਸਾਹਿਬ ਨਤਮਸਤਕ ਹੋਣਗੀਆਂ ਕਿਸਾਨ ਜਥੇਬੰਦੀਆਂ

ABOUT THE AUTHOR

...view details