ਪੰਜਾਬ

punjab

ETV Bharat / bharat

ਕਿਸਾਨ ਅੰਦੋਲਨ: ਸਰਕਾਰ ਜੇਕਰ ਮੰਗਾਂ ਨਹੀਂ ਮੰਨ੍ਹਦੀ ਤਾਂ ਹੋਵੇਗਾ ਮਹਾਂ ਦੰਗਲ: ਰਾਕੇਸ਼ ਟਿਕੈਤ - farmers dangal in up gate rakesh tikait

ਦਿੱਲੀ-ਯੂਪੀ ਹੱਦ ਗਾਜ਼ੀਆਬਾਦ ਬਾਰਡਰ ਉੱਤੇ ਅੱਜ ਕੁਸ਼ਤੀ ਦੀ ਦੰਗਲ ਚੱਲ ਰਹੀ ਹੈ। ਇਸ ਦੰਗਲ ਵਿੱਚ ਹਰਿਆਣਾ, ਪੰਜਾਬ ਅਤੇ ਉੱਤਰ-ਪ੍ਰਦੇਸ਼ ਦੇ ਪਹਿਲਵਾਨ ਸ਼ਾਮਲ ਹੋਣਗੇ। ਕਿਸਾਨ ਅੰਦੋਲਨ ਵਿੱਚ ਦੰਗਲ ਨੂੰ ਦੇਖਣ ਲਈ ਸਵੇਰ ਤੋਂ ਹੀ ਕਿਸਾਨਾਂ ਅਤੇ ਆਮ ਲੋਕ ਇਕੱਠੇ ਹੋ ਰਹੇ ਹਨ। ਕਿਸਾਨਾਂ ਦੇ ਮੰਚ ਦੇ ਕੋਲ ਦੰਗਲ ਦੇ ਲਈ ਸਰਕਲ ਬਣਾਇਆ ਹੈ।

ਫ਼ੋਟੋ
ਫ਼ੋਟੋ

By

Published : Jan 10, 2021, 4:57 PM IST

ਨਵੀਂ ਦਿੱਲੀ: ਦਿੱਲੀ-ਯੂਪੀ ਹੱਦ ਗਾਜੀਆਬਾਦ ਬਾਰਡਰ ਉੱਤੇ ਅੱਜ ਦੰਗਲ ਚੱਲ ਰਿਹਾ ਹੈ। ਇਸ ਦੰਗਲ ਵਿੱਚ ਹਰਿਆਣਾ, ਪੰਜਾਬ ਅਤੇ ਉੱਤਰ-ਪ੍ਰਦੇਸ਼ ਦੇ ਪਹਿਲਵਾਨ ਸ਼ਾਮਲ ਹੋਣਗੇ। ਕਿਸਾਨ ਅੰਦੋਲਨ ਵਿੱਚ ਦੰਗਲ ਨੂੰ ਦੇਖਣ ਲਈ ਸਵੇਰ ਤੋਂ ਹੀ ਕਿਸਾਨਾਂ ਅਤੇ ਆਮ ਲੋਕ ਇਕੱਠੇ ਹੋ ਰਹੇ ਹਨ। ਕਿਸਾਨਾਂ ਦੇ ਮੰਚ ਦੇ ਕੋਲ ਦੰਗਲ ਦੇ ਲਈ ਸਰਕਲ ਬਣਾਇਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਦੰਗਲ ਵਿੱਚ ਮਹਿਲਾ ਪਹਿਲਵਾਨ ਵੀ ਸ਼ਾਮਲ ਹੋਣਗੀਆਂ।

ਵੇਖੋ ਵੀਡੀਓ

ਮੰਗਾਂ ਪੂਰੀਆਂ ਨਹੀਂ ਤਾਂ ਮਹਾਂ ਦੰਗਲ ਹੋਵੇਗਾ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਦੰਗਲ 46 ਦਿਨਾਂ ਤੋਂ ਸਰਕਾਰ ਦੇ ਨਾਲ ਚਲ ਰਿਹਾ ਹੈ ਪਰ ਸਰਕਾਰ ਜੇਕਰ ਮੰਗਾਂ ਨਹੀਂ ਮੰਨਦੀ ਤਾਂ ਦੰਗਲ ਮਹਾਂਦੰਗਲ ਦਾ ਰੂਪ ਧਾਰ ਲਵੇਗਾ ਕਿਉਂਕਿ 26 ਜਨਵਰੀ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਹਾਲਾਂਕਿ ਅੱਜ ਯੂਪੀ ਗੇਟ ਉੱਤੇ ਕੁਸ਼ਤੀ ਦੇ ਦੰਗਲ ਵਿੱਚ ਜਿੱਤਣ ਵਾਲੇ ਪਹਿਲਵਾਨ ਨੂੰ ਕਿਸਾਨ ਅੰਦੋਲਨ ਵਿੱਚ ਸੇਵਾ ਕਰਨ ਦਾ ਮੌਕਾ ਮਿਲੇਗਾ ਨਾਲ ਇਨਾਮ ਵੀ ਦਿੱਤਾ ਜਾਵੇਗਾ।

ਆਮ ਲੋਕਾਂ 'ਚ ਕਾਫੀ ਉਤਸ਼ਾਹ

ਪੇਂਡੂ ਇਲਾਕਿਆਂ ਵਿੱਚ ਹੋਣ ਵਾਲੀ ਰਵਾਇਤੀ ਖੇਡ ਦੰਗਲ ਉਂਝ ਤਾਂ ਸਾਰੇ ਪਾਸੇ ਕਾਫ਼ੀ ਪ੍ਰਚਲਤ ਹੈ ਪਰ ਇਸ ਦੇ ਬਾਵਜੂਦ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨੂੰ ਘੱਟ ਦੇਖਣ ਨੂੰ ਮਿਲਦੀ ਹੈ। ਅਜਿਹੇ ਵਿੱਚ ਆਲੇ-ਦੁਆਲੇ ਦੇ ਪੌਸ਼ ਇਲਾਕੇ ਦੇ ਲੋਕ ਵੀ ਇਸ ਦੰਗਲ ਨੂੰ ਦੇਖਣ ਵਿੱਚ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ।

ABOUT THE AUTHOR

...view details