ਪੰਜਾਬ

punjab

ETV Bharat / bharat

ਰੈਲੀ ਪਿੱਛੋਂ ਸੰਸਦ ਤੇ ਰਾਸ਼ਟਰਪਤੀ ਭਵਨ ਵੱਲ ਜਾ ਸਕਦੇ ਹਨ ਕਿਸਾਨ, ਪੁਲਿਸ ਅਲਰਟ ਜਾਰੀ - ਦਿੱਲੀ ਦੀ ਸੁਰੱਖਿਆ ਵਿਵਸਥਾ

ਰਾਜਧਾਨੀ 'ਚ ਪ੍ਰਦਰਸ਼ਨ ਤੋਂ ਬਾਅਦ ਟਰੈਕਟਰ ਰੈਲੀ ਕੱਢ ਰਹੇ ਕਿਸਾਨ ਮੱਧ ਦਿੱਲੀ ਦੇ ਆਈਟੀਓ ਚੌਕ ਤੇ ਲਾਲ ਕਿਲ੍ਹੇ ਦਾ ਘਿਰਾਓ ਕਰ ਚੁੱਕੇ ਹਨ। ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਇਹ ਲੋਕ ਇਥੋਂ ਸੰਸਦ ਭਵਨ ਤੇ ਰਾਸ਼ਟਰਪਤੀ ਭਵਨ ਵੱਲ ਕੂਚ ਕਰ ਸਕਦੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਦਿੱਲੀ ਦੀ ਸੁਰੱਖਿਆ ਵਿਵਸਥਾ ਹੋਰ ਵਧਾ ਦਿੱਤੀ ਹੈ।

ਰੈਲੀ ਪਿੱਛੋਂ ਸੰਸਦ ਤੇ ਰਾਸ਼ਟਰਪਤੀ ਭਵਨ ਵੱਲ ਜਾ ਸਕਦੇ ਹਨ ਕਿਸਾਨ, ਪੁਲਿਸ ਅਲਰਟ ਜਾਰੀ
ਰੈਲੀ ਪਿੱਛੋਂ ਸੰਸਦ ਤੇ ਰਾਸ਼ਟਰਪਤੀ ਭਵਨ ਵੱਲ ਜਾ ਸਕਦੇ ਹਨ ਕਿਸਾਨ, ਪੁਲਿਸ ਅਲਰਟ ਜਾਰੀ

By

Published : Jan 26, 2021, 3:49 PM IST

ਨਵੀਂ ਦਿੱਲੀ: ਰਾਜਧਾਨੀ 'ਚ ਪ੍ਰਦਰਸ਼ਨ ਤੋਂ ਬਾਅਦ ਟਰੈਕਟਰ ਰੈਲੀ ਕੱਢ ਰਹੇ ਕਿਸਾਨ ਮੱਧ ਦਿੱਲੀ ਦੇ ਆਈਟੀਓ ਚੌਕ ਤੇ ਲਾਲ ਕਿਲ੍ਹੇ ਦਾ ਘਿਰਾਓ ਕਰ ਚੁੱਕੇ ਹਨ। ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਇਹ ਲੋਕ ਇਥੋਂ ਸੰਸਦ ਭਵਨ ਤੇ ਰਾਸ਼ਟਰਪਤੀ ਭਵਨ ਵੱਲ ਕੂਚ ਕਰ ਸਕਦੇ ਹਨ। ਇਸ ਨੂੰ ਲੈ ਕੇ ਅਲਰਟ ਤੋਂ ਬਾਅਦ ਦਿੱਲੀ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਵਧਾ ਦਿੱਤਾ ਗਿਆ ਹੈ। ਨਵੀਂ ਦਿੱਲੀ ਦੇ ਜ਼ਿਆਦਾਤਰ ਰਾਹ ਬੰਦ ਕਰ ਦਿੱਤੇ ਗਏ ਹਨ। ਨਾਲ ਹੀ ਦਿੱਲੀ ਪੁਲਿਸ ਵੱਲੋਂ ਕਨਾਟ ਪਲੇਸ ਮਾਰਕੀਟ ਬੰਦ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਟਰੈਕਟਰ ਰੈਲ ਕੱਢ ਰਹੇ ਕਿਸਾਨ ਦਿੱਲੀ ਪੁਲਿਸ ਦੀ ਗੱਲ ਮੰਨਣ ਲਈ ਤਿਆਰ ਨਹੀਂ ਹਨ। ਕਿਸਾਨ ਪੁਲਿਸ ਵੱਲੋਂ ਤੈਅ ਕੀਤੀਆਂ ਸਾਰੀਆਂ ਸ਼ਰਤਾਂ ਦੀ ਉਲੰਘਣਾ ਕਰ ਚੁੱਕੇ ਹਨ। ਕਿਸਾਨ ਨਾ ਮਹਿਜ਼ ਬਾਹਰੀ ਰਿੰਗ ਰੋਡ ਸਗੋਂ ਉਹ ਨਵੀਂ ਦਿੱਲੀ ਦੇ ਬਾਰਡਰਾਂ ਤੱਕ ਵੀ ਪਹੁੰਚ ਚੁੱਕੇ ਹਨ।

ਦਿੱਲੀ ਦੀ ਸੁਰੱਖਿਆ ਵਿਵਸਥਾ

ਅਜਿਹੇ 'ਚ ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਲੋਕ ਇਥੋਂ ਸੰਸਦ ਭਵਨ ਤੇ ਰਾਸ਼ਟਰਪਤੀ ਭਵਨ, ਸੰਸਦ ਭਵਨ, ਗ੍ਰਹਿ ਮੰਤਰੀ ਨਿਵਾਸ ਤੇ ਪ੍ਰਧਾਨ ਮੰਤਰੀ ਦੇ ਨਿਵਾਸ ਸਣੇ ਮੁੱਖ ਮੰਤਰੀ ਤੇ ਰਾਜਪਾਲ ਦੇ ਨਿਵਾਸ ਵੱਲ ਵੀ ਜਾ ਸਕਦੇ ਹਨ। ਇਸਤੋਂ ਇਲਾਵਾ ਉਹ ਰਾਜਪਥ ਦੀਆਂ ਉਨ੍ਹਾਂ ਸਾਰੀਆਂ ਥਾਵਾਂ 'ਤੇ ਜਾ ਸਕਦੇ ਹਨ, ਜਿਥੇ ਗਣਤੰਤਰ ਦਿਵਸ ਦਾ ਆਯੋਜਨ ਕੀਤਾ ਗਿਆ ਸੀ। ਇਹ ਅਲਰਟ ਮਿਲਣ ਮਗਰੋਂ ਨਵੀਂ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਪੁਲਿਸ ਦੀ ਕਿਸਾਨ ਨੇਤਾਵਾਂ ਨਾਲ ਗੱਲਬਾਤ

ਪੁਲਿਸ ਵੱਲੋਂ ਹੁਣ ਤੱਕ ਪ੍ਰਦਰਸ਼ਨਕਾਰੀਆਂ ਖਿਲਾਫ ਕੋਈ ਸਖ਼ਤੀ ਨਹੀਂ ਵਰਤੀ ਗਈ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਕਿਸਾਨ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ ਤੇ ਇਹ ਕੋਸ਼ਿਸ਼ ਕਰ ਰਹੇ ਹਨ ਕਿਸਾਨ ਹੁਣ ਵਾਪਸ ਆਪਣੀ ਥਾਂ ਪਰਤ ਜਾਣ। ਪੁਲਿਸ ਨੂੰ ਜਿਸ ਤਰੀਕੇ ਨਾਲ ਸੂਚਨਾ ਮਿਲੀ ਹੈ, ਇਸ ਮਗਰੋਂ ਉਨ੍ਹਾਂ ਦੀ ਚਿੰਤਾ ਹੋਰ ਵੱਧ ਗਈ ਹੈ। ਉਹ ਕਿਸਾਨ ਨੇਤਾਵਾਂ ਰਾਹੀਂ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਪਰਤਣ ਲਈ ਅਪੀਲ ਕਰ ਰਹੇ ਹਨ।

ABOUT THE AUTHOR

...view details