ਰੋਹਤਕ:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਰੋਹਤਕ ਦੌਰੇ ਤੋਂ ਪਹਿਲਾਂ ਹੀ ਹੋ ਹੱਲਾ ਹੋ ਗਿਆ। ਮੁੱਖ ਮੰਤਰੀ ਦੇ ਹੈਲੀਕਪਟਰ ਨੂੰ ਅੱਜ ਰੋਹਤਕ ਦੇ ਬਾਬਾ ਮਸਤ ਨਾਥ ਯੂਨੀਵਰਸਿਟੀ 'ਚ ਉਤਾਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਭਾਰੀ ਸੰਖਿਆ ਵਿੱਚ ਕਿਸਾਨ ਮਹਿਲਾਵਾਂ ਪਹੁੰਚ ਗਈਆਂ ਅਤੇ ਪੁਲਿਸ ਅਤੇ ਮਹਿਲਾਵਾਂ ਵਿਚਾਲੇ ਚਣਾਅ ਪੈਦਾ ਹੋ ਗਿਆ।
ਰੋਹਤਕ 'ਚ ਮੁੱਖ ਮੰਤਰੀ ਦੇ ਸਮਾਗਮ ਤੋਂ ਪਹਿਲਾਂ ਹੋ-ਹੱਲਾ - ਮਨੋਹਰ ਲਾਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਰੋਹਤਕ ਦੌਰੇ ਤੋਂ ਪਹਿਲਾਂ ਹੀ ਹੋ ਹੱਲਾ ਹੋ ਗਿਆ। ਮੁੱਖ ਮੰਤਰੀ ਦੇ ਹੈਲੀਕਪਟਰ ਨੂੰ ਅੱਜ ਰੋਹਤਕ ਦੇ ਬਾਬਾ ਮਸਤ ਨਾਥ ਯੂਨੀਵਰਸਿਟੀ 'ਚ ਉਤਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਭਾਰੀ ਸੰਖਿਆ ਵਿੱਚ ਕਿਸਾਨ ਮਹਿਲਾਵਾਂ ਪਹੁੰਚ ਗਈਆਂ ਅਤੇ ਪੁਲਿਸ ਅਤੇ ਮਹਿਲਾਵਾਂ ਵਿਚਾਲੇ ਤਣਾਅ ਪੈਦਾ ਹੋ ਗਿਆ।
ਮੁੱਖ ਮੰਤਰੀ ਦੇ ਸਮਾਗਮ ਤੋਂ ਪਹਿਲਾਂ ਹੋਇਆ ਹੋ-ਹੱਲਾ
ਸੀਐਮ ਦੇ ਰੋਹਤਕ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਪਰ ਕਿਸਾਨ ਪਹਿਲਾਂ ਤੋਂ ਇਸ ਗੱਲ ਦਾ ਐਲਾਨ ਕਰ ਚੁੱਕੇ ਸਨ ਕਿ ਉਹ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕਰਨਗੇ। ਕਿਸਾਨਾਂ ਨੇ ਸਾਫ਼ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਮੁੱਖ ਮੰਤਰੀ ਦੇ ਹੈਲੀਕਪਟਰ ਨੂੰ ਬਾਬਾ ਮਸਤਨਾਥ ਯੂਨੀਵਰਸਿਟੀ ਵਿੱਚ ਉਤਾਰਨ ਨੇ ਦੇਣਗੇ। ਵੱਡੀ ਗਿਣਤੀ ਵਿੱਚ ਕਿਸਾਨ ਬਾਬਾ ਮਸਤਨਾਥ ਮਠ ਵਿਖੇ ਬਣਾਏ ਗਏ ਹੈਲੀਪੈਡ ਦੇ ਨੇੜੇ ਪਹੁੰਚ ਗਏ। ਇਸ ਦੌਰਨਾ ਕਿਸਾਨਾਂ ਅਤੇ ਪੁਲਿਸ ਵਿਚਾਲੇ ਕਾਫੀ ਗਹਿਮਾ ਗਹਿਮੀ ਹੋਈ।