ਪੰਜਾਬ

punjab

ETV Bharat / bharat

ਵਿਰੋਧੀ ਵੋਟਾਂ ਲੱਭਣ ਨਾ ਆਉਣ, ਇਹ ਉਨ੍ਹਾਂ ਦਾ ਅੰਦੋਲਨ ਨਹੀਂ: ਟਿਕੈਤ - ਅਸੀਂ ਚੋਣਾਂ ਨਹੀਂ ਲੜ ਰਹੇ

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕਟ ਗਾਜ਼ੀਪੁਰ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਅੱਜ ਕਿਹਾ ਕਿ ਵਿਰੋਧੀ ਧਿਰਾਂ ਵੋਟਾਂ ਲਈ ਇੱਥੇ ਨਾ ਆਉਣ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਹਮਦਰਦੀ ਲਈ ਇਥੇ ਆਉਂਦੀਆਂ ਹਨ। ਅਸੀਂ ਕੋਈ ਚੋਣ ਨਹੀਂ ਲੜ ਰਹੇ ਹਾਂ।

ਵਿਰੋਧੀ ਵੋਟਾਂ ਲੱਭਣ ਨਾ ਆਉਣ, ਇਹ ਉਨ੍ਹਾਂ ਦਾ ਅੰਦੋਲਨ ਨਹੀਂ: ਟਿਕੈਤ
ਵਿਰੋਧੀ ਵੋਟਾਂ ਲੱਭਣ ਨਾ ਆਉਣ, ਇਹ ਉਨ੍ਹਾਂ ਦਾ ਅੰਦੋਲਨ ਨਹੀਂ: ਟਿਕੈਤ

By

Published : Jan 31, 2021, 10:07 PM IST

ਨਵੀਂ ਦਿੱਲੀ: ਗਾਜੀਪੁਰ ਸਰਹੱਦ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੇ ਸਮਰਥਨ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਵਿਰੋਧੀ ਧਿਰਾਂ ਨੇ ਵੀ ਭਰਪੂਰ ਸਮਰਥਨ ਦਿੱਤਾ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਗੱਲ ਨਹੀਂ ਕਰਦੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਵਿਰੋਧੀ ਇਥੇ ਵੋਟਾਂ ਖ਼ਾਤਰ ਨਾ ਆਉਣ। ਵਿਰੋਧੀ ਇਥੇ ਹਮਦਰਦੀ ਲਈ ਆਉਂਦੇ ਹਨ। ਅਸੀਂ ਕੋਈ ਚੋਣਾਂ ਨਹੀਂ ਲੜ ਰਹੇ ਹਾਂ।

'ਬਜਟ ਨੂੰ ਲੈ ਕੇ ਵਿਰੋਧੀ ਧਿਰ ਅੰਦੋਲਨ ਕਰੇਗੀ'

ਉਨ੍ਹਾਂ ਕਿਹਾ ਕਿ ਸਭ ਕੁਝ ਸਿਰਫ਼ ਗੱਲਬਾਤ ਨਾਲ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਧਿਰ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਦਾ ਅੰਦੋਲਨ ਨਹੀਂ ਹੈ। ਬਜਟ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਜਟ ਆਉਣ 'ਤੇ ਆਪਣਾ ਅੰਦੋਲਨ ਉਥੇ ਕਰਨ। ਸ਼ਰਾਰਤੀ ਅਨਸਰਾਂ ਸਬੰਧੀ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਪੱਥਰਬਾਜ ਹਨ। ਇਥੇ ਕਿਸਾਨਾਂ 'ਤੇ ਪੱਥਰ ਮਾਰ ਰਹੇ ਹਨ, ਉਥੇ ਜਵਾਨਾਂ 'ਤੇ ਪੱਥਰ ਮਾਰ ਰਹੇ ਹਨ।

'ਅਸੀਂ ਚੋਣਾਂ ਨਹੀਂ ਲੜ ਰਹੇ'

ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ ਹੋਰਨਾਂ ਚੀਜ਼ਾਂ ਵਿੱਚ ਉਲਝਾਇਆ। ਟਿਕੈਤ ਨੇ ਕਿਹਾ ਕਿ ਕਿਸਾਨ ਬਚਾਉਣਾ ਪਹਿਲ ਹੈ। ਚੋਣਾਂ ਬਚਾਉਣਾ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕੋਈ ਚੋਣ ਨਹੀਂ ਲੜ ਰਹੇ ਹਾਂ। ਉਥੇ ਹੀ ਉਹ ਅੰਦੋਲਨ ਅਜੇ ਜਾਰੀ ਰੱਖਣਗੇ।

ABOUT THE AUTHOR

...view details