ਝੱਜਰ: ਦਿੱਲੀ-ਹਰਿਆਣਾ ਦੀ ਟਿਕਰੀ ਸਰਹੱਦ ‘ਤੇ ਅੰਦੋਲਨ ਵਿੱਚ ਸ਼ਾਮਿਲ ਇੱਕ ਹੋਰ ਕਿਸਾਨ ਦੀ ਮੌਤ ਹੋਣ ਦੀ ਜਾਣਕਾਰੀ ਪ੍ਰਪਾਤ ਹੋਈ ਹੈ। ਕਿਸਾਨ ਦੀ ਪਛਾਣ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਖੱਟੜਾ ਭਗਵਾਨਪੁਰਾ ਪਿੰਡ ਦੇ ਗੱਜਣ ਸਿੰਘ ਵਜੋਂ ਹੋਈ ਹੈ। ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕਿਸਾਨ ਨੂੰ ਦੌਰਾ ਬਹਾਦਰਗੜ੍ਹ ਬਾਈਪਾਸ ਦੇ ਨਵੇਂ ਬੱਸ ਅੱਡੇ ਨੇੜੇ ਵਾਪਰਿਆ।
ਟਿਕਰੀ ਬਾਰਡਰ 'ਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਟਿਕਰੀ ਬਾਰਡਰ 'ਤੇ ਅੰਦੋਲਨ ਵਿੱਚ ਸ਼ਾਮਿਲ ਇੱਕ ਹੋਰ ਕਿਸਾਨ ਦੇ ਦੇਹਾਂਤ ਦੀ ਖ਼ਬਰ ਮਿਲੀ ਹੈ। ਕਿਸਾਨ ਦਾ ਨਾਂਅ ਗੱਜਣ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਦੀ ਮੌਤ ਦਿੱਲ ਦਾ ਦੌਰਾ ਪੈਣ ਨਾਲ ਹੋਈ ਹੈ। ਜਾਣਕਾਰੀ ਮੁਤਾਬਕ ਕਿਸਾਨ ਨੂੰ ਦਿੱਲ ਦੌਰਾ ਬਹਾਦਰਗੜ੍ਹ ਬਾਇਪਾਸ 'ਤੇ ਨਵੇਂ ਬੱਸ ਅੱਡੇ ਦੇ ਕੋਲ ਪਿਆ।
ਮ੍ਰਿਤਕ ਕਿਸਾਨ ਦੀ ਉੱਮਰ ਕਰੀਬਨ 50 ਸਾਲ ਹੈ, ਜੋ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਸੀ। ਦਿੱਲ ਦਾ ਦੌਰਾ ਪੈਣ ਮਗਰੋਂ ਕਿਸਾਨ ਨੂੰ ਰੋਹਤਕ ਦੇ ਪੀਜੀਆਈ ਰੈਫ਼ਰ ਕੀਤਾ ਸੀ। ਕਿਸਾਨ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ। ਕਿਸਾਨ ਦਾ ਵੱਡਾ ਕਾਫਲਾ ਦਿੱਲੀ ਬਾਰਡਰ 'ਤੇ ਡੇਰਾ ਲਗਾ ਧਰਨੇ 'ਤੇ ਬੈਠਿਆ ਹੋਇਆ ਹੈ। ਕਿਸਾਨਾਂ ਦੇ ਇਸ ਵਿਰੋਧ ਕਾਰਨ ਆਮ ਲੋਕਾਂ ਨੂੰ ਜਾਮ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਪੁਲਿਸ ਸਰਹੱਦਾਂ 'ਤੇ ਹਰ ਵਾਹਨ ਦੀ ਚੈਕਿੰਗ ਕਰ ਰਹੀ ਹੈ। ਨਾਲ ਹੀ ਹਲਾਤਾਂ ਦੀ ਗੰਭਿਰਤਾ ਨੂੰ ਵੇਖਦੇ ਹੋਏ ਹੁਣ ਪ੍ਰਦਰਸ਼ਨ ਵਾਲੀ ਥਾਂ 'ਤੇ ਮੈਡਿਕਲ ਕੈਂਪ ਵੀ ਲਗਾਇਆ ਗਿਆ ਹੈ, ਤਾਂ ਜੋ ਕੋਰੋਨਾ ਬਿਮਾਰੀ ਸਬੰਧੀ ਜਾਂਚ ਕੀਤੀ ਜਾ ਸਕੇ। ਪ੍ਰਦਰਸ਼ਨ ਦੇ ਜੋਰ ਨੂੰ ਵੇਖਦੇ ਹੋਏ ਸਰਕਾਰ ਵੀ ਸਰਗਰਮ ਨਜਰ ਆ ਰਹੀ ਹੈ। ਸੋਮਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਤ ਕੀਤੀ ਸੀ।