ਪੰਜਾਬ

punjab

ETV Bharat / bharat

ਲੌਕਡਾਊਨ 'ਤੇ ਵੀ ਦਿੱਲੀ ਤੋਂ ਨਹੀਂ ਮੁੜਣਗੇ ਕਿਸਾਨ, ਬਾਰਡਰ 'ਤੇ ਹੀ ਹੋਵੇ ਕੋਰੋਨਾ ਟੀਕਾਕਰਨ - ਕੋਰੋਨਾ ਟੀਕਾਕਰਨ

ਗਾਜੀਪੁਰ ਬਾਰਡਰ ਉੱਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ। ਇੱਕ ਪਾਸੇ ਹਰ ਰੋਜ ਸੈਕੜਿਆਂ ਦੀ ਗਿਣਤੀ ਵਿੱਚ ਪਿੰਡਾਂ ਤੋਂ ਕਿਸਾਨ ਗਾਜੀਪੁਰ ਬਾਰਡਰ ਪਹੁੰਚਦੇ ਹਨ ਤਾਂ ਉੱਥੇ ਦੂਜੀ ਸੈਕੜੇ ਕਿਸਾਨ ਬਾਰਡਰ ਤੋਂ ਵਾਪਸ ਪਿੰਡਾਂ ਨੂੰ ਜਾ ਰਹੇ ਹਨ। ਅਜਿਹੇ ਵਿੱਚ ਕੋਰੋਨਾ ਦਾ ਵੀ ਖ਼ਤਰਾ ਲੱਗਾ ਹੋਇਆ ਹੈ।

ਲੌਕਡਾਊਨ 'ਤੇ ਵੀ ਦਿੱਲੀ ਤੋਂ ਨਹੀਂ ਮੁੜਣਗੇ ਕਿਸਾਨ, ਬਾਰਡਰ 'ਤੇ ਹੀ ਹੋਵੇ ਕੋਰੋਨਾ ਦਾ ਟੀਕਾਕਰਨ
ਲੌਕਡਾਊਨ 'ਤੇ ਵੀ ਦਿੱਲੀ ਤੋਂ ਨਹੀਂ ਮੁੜਣਗੇ ਕਿਸਾਨ, ਬਾਰਡਰ 'ਤੇ ਹੀ ਹੋਵੇ ਕੋਰੋਨਾ ਦਾ ਟੀਕਾਕਰਨ

By

Published : Mar 18, 2021, 10:43 PM IST

ਨਵੀਂ ਦਿੱਲੀ: ਕੋਰੋਨਾ ਲਾਗ ਦਾ ਸੰਕਰਮਣ ਮੁੜ ਤੋਂ ਫੈਲ ਰਿਹਾ ਹੈ। ਕੋਰੋਨਾ ਦੇ ਮਾਮਲਿਆਂ ਮਹਾਰਾਸ਼ਟਰ, ਕੇਰਲ, ਪੰਜਾਬ ਅਤੇ ਛਤੀਸਗੜ੍ਹ ਵਿੱਚ ਫਿਰ ਤੋਂ ਵੱਧਣ ਲੱਗ ਗਏ ਹਨ। ਬੁੱਧਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਸੂਬਿਆਂ ਦੇ ਮੰਤਰੀਆਂ ਨਾਲ ਗਲਬਾਤ ਕੀਤੀ। ਦਿੱਲੀ ਵਿੱਚ ਵੀ ਕੋਰੋਨਾ ਦੇ ਮਾਮਲੇ ਫਿਰ ਤੋਂ ਵੱਧਣ ਲੱਗ ਪਏ ਹਨ। ਬੀਤੇ ਦਿਨੀਂ 536 ਨਵੇਂ ਮਾਮਲੇ ਸਾਹਮਣੇ ਆਏ ਸੀ। ਲਾਗ ਵਿੱਚ ਫਿਰ ਤੋਂ ਹੋ ਰਹੇ ਵਾਧਾ ਨੂੰ ਦੇਖਦੇ ਹੋਏ ਸੀਐਮ ਕੇਜਰੀਵਾਲ ਨੇ ਆਪਾਤ ਬੈਠਕ ਬੁਲਾਈ। ਦਿੱਲੀ ਦੀ ਵੱਖ-ਵੱਖ ਹੱਦਾਂ ਉੱਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।

ਗਾਜੀਪੁਰ ਬਾਰਡਰ ਉੱਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ। ਇੱਕ ਪਾਸੇ ਹਰ ਰੋਜ ਸੈਕੜਿਆੰ ਦੀ ਗਿਣਤੀ ਵਿੱਚ ਪਿੰਡਾਂ ਤੋਂ ਕਿਸਾਨ ਗਾਜੀਪੁਰ ਬਾਰਡਰ ਪਹੁੰਚਦੇ ਹਨ ਤਾਂ ਉੱਥੇ ਦੂਜੀ ਸੈਕੜੇ ਕਿਸਾਨ ਬਾਰਡਰ ਤੋਂ ਵਾਪਸ ਪਿੰਡਾਂ ਨੂੰ ਜਾ ਰਹੇ ਹਨ। ਅਜਿਹੇ ਵਿੱਚ ਕੋਰੋਨਾ ਦਾ ਵੀ ਖ਼ਤਰਾ ਲੱਗਾ ਹੋਇਆ ਹੈ।

ਗਾਜੀਪੁਰ ਬਾਰਡਰ ਉੱਤੇ ਕੋਰੋਨਾ ਦੀ ਰੋਕਥਾਮ ਨੂੰ ਲੈ ਕੇ ਕੀ ਕੁਝ ਇੰਤਜਾਮ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਈਟੀਵੀ ਭਾਰਤ ਨੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਗੱਲਬਾਤ ਕੀਤੀ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਗਾਜੀਪੁਰ ਬਾਰਡਰ ਉੱਤੇ ਸਾਫ਼ ਸਫਾਈ ਦਾ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਬਾਰਡਰ ਉੱਤੇ ਕਿਸਾਨ ਸਮਾਜਿਕ ਦੂਰੀ ਦਾ ਖ਼ਾਸ ਧਿਆਨ ਰੱਖ ਰਹੇ ਹਨ। ਹਾਲਾਕਿ ਰਾਕੇਸ਼ ਟਿਕੈਤ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਿਸਾਨਾਂ ਉੱਤੇ ਵੀ ਕੋਰੋਨਾ ਦਾ ਖ਼ਤਰਾ ਬਣਾਇਆ ਹੋਇਆ ਹੈ।

ਟਿਕੈਤ ਨੇ ਕਿਹਾ ਕਿ ਅਜਿਹਾ ਲਗ ਰਿਹਾ ਹੈ ਕਿ ਜਿਵੇਂ ਸਰਕਾਰ ਮੁੜ ਤੋਂ ਲੌਕਡਾਊਨ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਲੌਕਡਾਊਨ ਲਗਦਾ ਹੈ ਤਾਂ ਇਸ ਦਾ ਅੰਦੋਲਨ ਉੱਤੇ ਕੋਈ ਅਸਰ ਨਹੀਂ ਪਵੇਗਾ। ਕਿਸਾਨ ਕੀਤੇ ਨਹੀਂ ਜਾਣਗੇ। ਕਾਨੂੰਨ ਵਾਪਸੀ ਤੱਕ ਕਿਸਾਨ ਬਾਰਡਰ ਉੱਤੇ ਬੈਠੇ ਰਹਿਣਗੇ। ਅੰਦੋਲਨ ਖਤਮ ਕਰਨ ਤੋਂ ਕੋਰੋਨਾ ਖਤਮ ਨਹੀਂ ਹੋਵੇਗਾ। ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਕੋਰੋਨਾ ਵੈਕਸੀਨ ਦੇ ਲਈ ਗਾਜੀਪੁਰ ਬਾਰਡਰ ਉੱਤੇ ਕੈਂਪ ਲਗਾਇਆ ਜਾਵੇ। ਟਿਕੈਤ ਨੇ ਸਾਫ ਕਿਹਾ ਕਿ ਬਾਰਡਰ ਉੱਤੇ ਜੇਕਰ ਕੋਰੋਨਾ ਟੀਕਾਕਰਨ ਦਾ ਕੈਂਪ ਲਗਦਾ ਹੈ ਤਾਂ ਪਹਿਲਾਂ ਟੀਕਾ ਉਹ ਖੁਦ ਲਗਾਉਣਗੇ।

ABOUT THE AUTHOR

...view details