ਭਦੋਹੀ: ਰਾਜਸਥਾਨ ਦੇ ਰਾਜਪਾਲ (Governor of Rajasthan) ਕਲਰਾਜ ਮਿਸ਼ਰਾ (Kalraj Mishra) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ (Repeal of agricultural laws) ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਨੇ ਇਨ੍ਹਾਂ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੀ। ਕਿਸਾਨ ਅੰਦੋਲਨ ਕਰ ਰਹੇ ਸਨ। ਉਹ ਆਪਣੀ ਜ਼ਿੱਦ 'ਤੇ ਸੀ। ਇਸ ਲਈ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਉਚਿਤ ਸਮਝਿਆ ਗਿਆ।
ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਬੋਲੇ, ਮੁੜ ਬਣ ਸਕਦੇ ਹਨ ਖੇਤੀ ਕਾਨੂੰਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਇਸ ਕਾਨੂੰਨ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਪਰ ਹੁਣ ਕੇਂਦਰ ਸਰਕਾਰ (Central Government) ਨੇ ਇਹ ਸਹੀ ਕਦਮ ਚੁੱਕਿਆ ਹੈ।
ਇਸ ਦੇ ਨਾਲ ਹੀ ਉਨਾਵ ਦੇ ਸੰਸਦ ਮੈਂਬਰ (Member of Parliament ) ਸਾਕਸ਼ੀ ਮਹਾਰਾਜ (Sakshi Maharaj) ਨੇ ਵੀ ਕਿਹਾ ਕਿ ਬਿੱਲ ਬਣਦੇ ਹਨ, ਖਰਾਬ ਹੁੰਦੇ ਹਨ ਅਤੇ ਫਿਰ ਵਾਪਸ ਆ ਜਾਂਦੇ ਹਨ। ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਪੀਐਮ ਮੋਦੀ ਨੇ ਐਲਾਨ ਕਰ ਮੰਚ ਤੋਂ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲਿਆਂ ਦੇ ਗਲਤ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ ਹੈ।
ਇਹ ਵੀ ਪੜ੍ਹੋ :ਬੀਜੇਪੀ ਸਾਂਸਦ ਗੰਭੀਰ ਨੇ ਸਿੱਧੂ ਨੂੰ ਕਿਹਾ,'ਪਹਿਲਾਂ ਆਪਣੇ ਬੱਚਿਆਂ ਨੂੰ ਸਰਹੱਦ ’ਤੇ ਭੇਜੋ'
ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ (Prime Minister Narendra Modi) ਨੇ ਰਾਸ਼ਟਰ ਅਤੇ ਬਿੱਲ ਦੋਵਾਂ ਵਿੱਚੋਂ ਰਾਸ਼ਟਰ ਨੂੰ ਚੁਣਿਆ ਹੈ। ਕਾਨੂੰਨ ਨੂੰ ਵਾਪਸ ਲੈਣ ਦੇ ਫੈਸਲੇ ਦਾ ਉੱਤਰ ਪ੍ਰਦੇਸ਼ ਚੋਣਾਂ (Uttar Pradesh elections) ਨਾਲ ਕੋਈ ਸਬੰਧ ਨਹੀਂ ਹੈ। ਉੱਤਰ ਪ੍ਰਦੇਸ਼ (Uttar Pradesh) ਵਿੱਚ ਭਾਜਪਾ 300 ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰੇਗੀ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ (Prakash Purab) ਮੌਕੇ ਦੇਸ਼ ਨੂੰ ਸੰਬੋਧਨ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇੱਕ ਪਾਸੇ ਜਿੱਥੇ ਰਾਜਸਥਾਨ ਦੇ ਰਾਜਪਾਲ (Governor of Rajasthan) ਕਲਰਾਜ ਮਿਸ਼ਰਾ (Kalraj Mishra) ਅਤੇ ਬੀਜੇਪੀ ਸੰਸਦ (Member of Parliament ) ਸਾਕਸ਼ੀ ਮਹਾਰਾਜ (Sakshi Maharaj) ਨੇ ਇਸ ਫੈਸਲੇ ਲਈ ਪੀਐਮ ਮੋਦੀ ਦੀ ਤਾਰੀਫ਼ ਕੀਤੀ ਹੈ। ਇਸ ਦੇ ਨਾਲ ਹੀ ਖੇਤੀ ਕਾਨੂੰਨ ਦੀ ਵਾਪਸੀ ਬਾਰੇ ਦਿੱਤੇ ਬਿਆਨ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ।
ਇਹ ਵੀ ਪੜ੍ਹੋ :Three Farm Laws Repealed: ਅੱਜ ਸਿੱਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ, ਇਨ੍ਹਾਂ ਪੰਜ ਮੁੱਖ ਮੁੱਦਿਆ ’ਤੇ ਹੋਵੇਗੀ ਚਰਚਾ