ਲਖਨਊ: ਪ੍ਰਧਾਨ ਮਤੰਰੀ ਨਰਿੰਦਰ ਮੋਦੀ ਨੇ ਵਾਰਾਣਸੀ ਪਹੁੰਚ ਪ੍ਰਯਾਗਰਾਜ ਰਾਜਮਾਰਗ ਦੇ 6 ਲੇਨਾਂ ਨੂੰ ਲੋਕਾਂ ਦੇ ਸੁਪਰਦ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੇਵ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਪੀਐਮ ਮੋਦੀ ਨੇ ਆਪਣੇ ਸੰਬੋਧਨ 'ਚ ਖੇਤੀ ਕਾਨੂੰਨਾਂ ਸਬੰਧੀ ਹੋ ਰਹੇ ਪ੍ਰਦਰਸਨ ਨੂੰ ਥਾਂ ਦਿੱਤੀ ਹੈ। ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਨਵੇਂ ਰਾਹ ਅਤੇ ਨਵੇਂ ਕਾਨੂੰਨਾਂ ਹੇਠ ਕਿਸਾਨ ਆਪਣੇ ਆਪ ਦਾ ਬਚਾਅ ਕਰ ਸਕਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਮੰਡੀਆਂ ਦੇ ਬਾਹਰ ਲੈਣ ਦੇਣ ਗੈਰ ਕਾਨੂੰਨੀ ਸੀ ਅਤੇ ਹੁਣ ਛੋਟਾ ਕਿਸਾਨ ਵੀ ਮੰਡੀਆਂ ਦੇ ਬਾਹਰ ਹੋਏ ਹਰ ਸੌਦੇ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਮੋਦੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਨਵੇਂ ਰਾਹ ਵੀ ਮਿਲੇ ਹਨ ਅਤੇ ਧੋਖੇ ਤੋਂ ਬਚਣ ਲ਼ਈ ਕਾਨੂੰਨੀ ਸੁਰੱਖਿਆ ਵੀ ਮਿਲੀ ਹੈ।
ਵਿਰੋਧ ਦਾ ਬਦਲਿਆ ਟ੍ਰੈਂਡ
ਮੋਦੀ ਨੇ ਕਿਹਾ ਕਿ ਬੀਤੇ ਕੁੱਝ ਸਮਿਆਂ ਤੋਂ ਵੇਖਿਆ ਜਾ ਰਿਹਾ ਹੈ ਕਿ ਪਹਿਲਾਂ ਸਰਕਾਰ ਦੇ ਫੈ਼ਸਲੇ ਦਾ ਵਿਰੋਧ ਹੁੰਦਾ ਸੀ ਪਰ ਅਜੋਕੇ ਸਮੇਂ 'ਚ ਵਿਰੋਧ ਦਾ ਅਧਾਰ ਫ਼ੈਸਲਾ ਨਹੀਂ ਬਲਕਿ ਸੰਭਾਵਨਾਵਾਂ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਪ੍ਰਚਾਰ ਕੀਤਾ ਜਾਂਦਾ ਹੈ ਕਿ ਫ਼ੈਸਲਾ ਤਾਂ ਸਹੀ ਹੈ ਪਰ ਅੱਗੇ ਚੱਲ ਕੇ ਇਹ ਹੋ ਸਕਦਾ ਹੈ। ਜੋ ਅਜੇ ਹੋਇਆ ਹੀ ਨਹੀਂ, ਜੋ ਕਦੇ ਹੋਵੇਗਾ ਵੀ ਨਹੀਂ, ਉਸਨੂੰ ਲੈ ਕੇ ਸਮਾਜ 'ਚ ਗਲਤ ਪ੍ਰਚਾਰ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਪੀਐਮ ਕਿਸਾਨ ਸਨਮਾਨ ਨਿਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਰੋਧੀ ਆਗੂ ਲਗਾਤਾਰ ਇਸ ਸਕੀਮ ਨੂੰ ਕੋਸਦੇ ਰਹੇ ਹਨ ਕਿ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ 2ਹਜ਼ਾਰ ਰੁਪਏ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਐਮਐਸਪੀ ਅਤੇ ਮੰਡੀਆਂ ਨੂੰ ਹਟਾਉਣਾ ਹੀ ਹੁੰਦਾ ਤਾਂ ਕਿਸਾਨਾਂ 'ਤੇ ਇੰਨਾਂ ਨਿਵੇਸ਼ ਹੀ ਕਿਉਂ ਕੀਤਾ ਜਾਂਦਾ।
ਸਾਲਾਂ ਤੋਂ MSP ਨੂੰ ਲੈ ਕੇ ਕੀਤਾ ਗਿਆ ਧੋਖਾ