ਪੰਜਾਬ

punjab

ETV Bharat / bharat

ਮਸ਼ਹੂਰ ਯੂਟਿਊਬਰ ਰਾਹੁਲ ਵੋਹਰਾ ਦੀ ਕੋਰੋਨਾ ਕਾਰਨ ਮੌਤ

ਦੇਸ਼ ‘ਚ ਕੋੋਰੋਨਾ ਲਗਾਤਾਰ ਕਾਲ ਬਣਦਾ ਜਾ ਰਿਹਾ ਹੈ। ਕੋਈ ਅਦਾਕਾਰ ,ਰਾਜਨੀਤੀਵਾਨ ਹੋਵੇ ਜਾਂ ਆਮ ਇਨਸਾਨ ਹਰ ਕੋਈ ਇਸ ਚਪੇਟ ਚ ਆ ਰਿਹਾ ਹੈ।ਹੁਣ ਇੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਯੂਟਿਊਬਰ ਅਦਾਕਾਰ ਰਾਹੁਲ ਵੋਹਰਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।

ਰਾਹੁਲ ਵੋਹਰਾ ਦੀ ਕੋਰੋਨਾ ਕਾਰਨ ਮੌਤ
ਰਾਹੁਲ ਵੋਹਰਾ ਦੀ ਕੋਰੋਨਾ ਕਾਰਨ ਮੌਤ

By

Published : May 10, 2021, 8:19 AM IST

ਨਵੀਂ ਦਿੱਲੀ:ਯੂਟਿਊਬ ਅਤੇ ਫੇਸਬੁੱਕ ਦੇ ਮਸ਼ਹੂਰ ਅਭਿਨੇਤਾ ਰਾਹੁਲ ਵੋਹਰਾ ਦੀ ਕੋਰੋਨਾ ਤੋਂ ਮੌਤ ਹੋ ਗਈ। ਉਨ੍ਹਾਂ ਨੇ ਐਤਵਾਰ ਨੂੰ ਸਵੇਰੇ 6 ਵਜੇ ਆਯੁਸ਼ਮਾਨ ਹਸਪਤਾਲ ਦੁਆਰਕਾ ਵਿਖੇ ਆਖਰੀ ਸਾਹ ਲਿਆ। ਵੋਹਰਾ ਨੇ ਮਰਨ ਤੋਂ ਕਰੀਬ 24 ਘੰਟੇ ਪਹਿਲਾਂ ਫੇਸਬੁੱਕ ਤੇ ਪੋਸਟ ਪਾ ਕੇ ਮੱਦਦ ਦੇ ਲਈ ਪ੍ਰਧਾਨ ਮੰਤਰੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਟੈਗ ਕੀਤਾ ਗਿਆ।

ਰਾਹੁਲ ਵੋਹਰਾ 5 ਦਿਨਾਂ ਤੋਂ ਆਕਸੀਜਨ ਬਿਸਤਰੇ ਦੀ ਮੰਗ ਕਰ ਰਿਹਾ ਸੀ। ਆਕਸੀਜਨ ਦਾ ਪੱਧਰ ਹਰ ਦਿਨ ਘੱਟ ਹੁੰਦਾ ਜਾ ਰਿਹਾ ਸੀ। ਉਸਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ ਕਿ, "ਮੈਂ ਕੋਰੋਨਾ ਪਾਜ਼ੀਟਿਵ ਹਾਂ, ਤੇ ਮੈਂ ਇਲਾਜ਼ ਕਰਵਾ ਰਿਹਾ ਹਾਂ। ਲਗਭਗ 4 ਦਿਨਾਂ ਤੋਂ ਕੋਈ ਰਿਕਵਰੀ ਨਹੀਂ ਹੋਈ। ਉਸਨੇ ਕਿਹਾ ਕਿ ਕੀ ਕੋਈ ਹਸਪਤਾਲ ਹੈ ਜਿੱਥੇ ਆਕਸੀਜਨ ਦੇ ਬਿਸਤਰੇ ਮਿਲ ਸਕਦੇ ਹਨ? ਮੇਰਾ ਆਕਸੀਜਨ ਪੱਧਰ ਲਗਾਤਾਰ ਡਿੱਗ ਰਿਹਾ ਹੈ ਪਰ ਕੋਈ ਦੇਖਮ ਵਾਲਾ ਨਹੀਂ ਹੈ।

ਰਾਹੁਲ ਵੋਹਰਾ ਥੀਏਟਰ ਸਮੂਹ ਨਾਲ ਵੀ ਜੁੜਿਆ ਹੋਇਆ ਸੀ।ਰਾਹੁਲ 2006 ਤੋਂ 2008 ਤੱਕ ਅਸਿਮਤਾ ਥੀਏਟਰ ਸਮੂਹ ਨਾਲ ਜੁੜੇ ਹੋਏ ਸਨ। ਰਾਹੁਲ ਵੋਹਰਾ ਦੇ ਦੇਹਾਂਤ ਨਾਲ ਸਬੰਧਤ ਜਾਣਕਾਰੀ ਦਿੰਦੇ ਹੋਏ, ਅਸਿਮਤਾ ਥੀਏਟਰ ਸਮੂਹ ਦੇ ਮੁਖੀ ਅਰਵਿੰਦ ਗੌੜ ਲਿਖਦੇ ਹਨ, "ਰਾਹੁਲ ਵੋਹਰਾ ਚਲਾ ਗਿਆ ਹੈ। ਮੇਰਾ ਚੰਗਾ ਅਦਾਕਾਰ ਨਹੀਂ ਰਿਹਾ। ਕੱਲ੍ਹ ਰਾਹੁਲ ਨੇ ਕਿਹਾ ਸੀ ਕਿ ਮੇਰਾ ਚੰਗਾ ਇਲਾਜ਼ ਹੋ ਜਾਵੇਗਾ। ਕੱਲ੍ਹ ਸ਼ਾਮ ਉਸ ਨੂੰ ਰਾਜੀਵ ਗਾਂਧੀ ਹਸਪਤਾਲ ਤੋਂ ਆਯੁਸ਼ਮਾਨ, ਦੁਆਰਕਾ ਤਬਦੀਲ ਕਰ ਦਿੱਤਾ ਗਿਆ, ਪਰ..ਰਾਹੁਲ ਤੁਹਾਨੂੰ ਬਚਾ ਨਹੀਂ ਸਕੇ।

ਇਹ ਵੀ ਪੜੋ:300 ਮੀਟ੍ਰਿਕ ਟਨ ਆਕਸੀਜਨ ਅਤੇ ਵੈਕਸੀਨ ਮੁਹਈਆ ਕਰਵਾਏ ਕੇਂਦਰ: ਕੈਪਟਨ

ABOUT THE AUTHOR

...view details