ਪਣਜੀ: ਗੋਆ ਦੇ ਮਸ਼ਹੂਰ ਕਲਾਕਾਰ ਅਤੇ ਪੇਂਟਰ ਅਤੇ ਪਦਮ ਭੂਸ਼ਣ ਐਵਾਰਡੀ ਲਕਸ਼ਮਣ ਪਾਈ ਦਾ ਐਤਵਾਰ ਨੂੰ ਗੋਆ ਸਥਿਤ ਆਪਣੀ ਰਿਹਾਇਸ਼ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 95 ਸਾਲ ਸੀ।
ਲਕਸ਼ਮਣ ਪਾਈ ਨੂੰ ਗੋਆ ਕਾਲਜ ਆਫ਼ ਆਰਟ ਦੇ ਸਾਬਕਾ ਪ੍ਰਿੰਸੀਪਲ ਦੇ ਨਾਮ ਹੇਠ ਕਈ ਪ੍ਰਸਿੱਧੀਆਂ ਪ੍ਰਾਪਤ ਹੋਈਆਂ ਜਿਨ੍ਹਾਂ 'ਚ ਪਦਮ ਭੂਸ਼ਣ, ਪਦਮ ਸ਼੍ਰੀ, ਨਹਿਰੂ ਐਵਾਰਡ ਅਤੇ ਲਲਿਤ ਕਲਾ ਅਕਾਦਮੀ ਪੁਰਸਕਾਰ ਸ਼ਾਮਲ ਹਨ।
ਉਨ੍ਹਾਂ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕਰਦਿਆਂ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਟਵੀਟ ਕੀਤਾ, "ਮਸ਼ਹੂਰ ਗੋਨ ਕਲਾਕਾਰ ਪਦਮ ਭੂਸ਼ਣ ਸ਼੍ਰੀ ਲਕਸ਼ਮਣ ਪਾਈ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਗੋਆ ਦਾ ਅੱਜ ਇੱਕ ਰਤਨ ਗੁਆਚ ਗਿਆ ਹੈ। ਅਸੀਂ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਾਂਗੇ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਓਮ ਸ਼ਾਂਤੀ।"
ਗੋਆ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਦਿਗੰਬਰ ਕਾਮਤ ਨੇ ਵੀ ਪਾਈ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਚਿੱਤਰਕਾਰ ਆਪਣੀ ਪੇਂਟਿੰਗ ਦੀ ਮੁਹਾਰਤ ਨਾਲ ਆਪਣੇ ਆਖਰੀ ਸਾਹਾਂ ਤੱਕ ਸਰਗਰਮ ਰਿਹਾ।
ਉਨ੍ਹਾਂ ਕਿਹਾ ਕਿ "ਅੰਤਰਰਾਸ਼ਟਰੀ ਨਾਮਵਰ ਗੋਨ ਕਲਾਕਾਰ ਪਦਮ ਭੂਸ਼ਣ ਲਕਸ਼ਮਣ ਪਾਈ ਦੇ ਦੇਹਾਂਤ ਤੋਂ ਬਹੁਤ ਦੁਖੀ ਹੋਏ। ਉਨ੍ਹਾਂ ਦਾ ਦਿਹਾਂਤ ਕਲਾ ਦੇ ਖੇਤਰ 'ਚ ਇਕ ਵੱਡੀ ਕਮੀ ਪੈਦਾ ਕਰੇਗਾ। ਉਹ ਆਪਣੇ ਆਖਰੀ ਸਾਹਾਂ ਤੱਕ ਪੇਂਟਿੰਗ ਦੀ ਮੁਹਾਰਤ ਨਾਲ ਸਰਗਰਮ ਰਹੇ। ਪਾਈ ਦੇ ਪਰਿਵਾਰ ਨਾਲ ਉਹ ਦਿਲੋਂ ਦੁੱਖ ਸਾਂਝਾ ਕਰਦੇ ਹਨ।"
ਕਮਤ ਨੇ ਕਿਹਾ ਕਿ, “ਵੱਕਾਰੀ ਵਿਦਿਆਧਿਰਾਜ ਪੁਰਸਕਾਰ ਨਾਲ ਉਨ੍ਹਾਂ ਨੂੰ ਸ਼੍ਰੀ ਗੋਕਰਨ ਪਰਤਾਗਲੀ ਮਠ ਦੇ ਸ਼੍ਰੀਮਦ ਵਿਦਿਆਧਿਰਾਜ ਤੀਰਥ ਸਵਾਮੀਜੀ ਵਲੋਂ ਸਨਮਾਨਿਤ ਕੀਤਾ ਜਾਣਾ ਸੀ ਪਰ ਕੋਵਿਡ ਮਹਾਂਮਾਰੀ ਕਾਰਨ ਉਨ੍ਹਾਂ ਨੂੰ ਇਹ ਪੇਸ਼ ਨਹੀਂ ਕੀਤਾ ਜਾ ਸਕਿਆ। ਉਹ ਮਾਰਗਾਓ ਦੇ ਪਾਈ ਫੋਂਡੇਕਰ ਪਰਿਵਾਰ ਨਾਲ ਸਬੰਧਤ ਸੀ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। "ਉਨ੍ਹਾਂ ਦੀ ਆਤਮਾ ਸਦਗਤੀ ਪ੍ਰਾਪਤ ਕਰੇ।"
ਕੇਂਦਰੀ ਆਯੂਸ਼ ਰਾਜ ਮੰਤਰੀ ਸ਼੍ਰੀਪਦ ਵਾਈ ਨਾਈਕ ਨੇ ਮਰਹੂਮ ਕਲਾਕਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ, “ਮਹਾਨ ਭਾਰਤੀ ਕਲਾਕਾਰ ਅਤੇ ਪੇਂਟਰ, ਗੋਆ ਕਾਲਜ ਆਫ਼ ਆਰਟ ਦੇ ਸਾਬਕਾ ਪ੍ਰਿੰਸੀਪਲ ਪਦਮ ਭੂਸ਼ਣ ਲਕਸ਼ਮਣ ਪਾਈ ਜੀ ਦੇ ਦੇਹਾਂਤ ਦੀ ਖ਼ਬਰ ਸੁਣਕੇ ਦੁਖੀ ਹਾਂ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਓਮ ਸ਼ਾਂਤੀ।"
ਇਹ ਵੀ ਪੜ੍ਹੋ:ਬਿਨਾਂ ਮਾਸਕ ਅਤੇ ਕੋਵਿਡ ਰਿਪੋਰਟ ਤੋਂ ਛਾਪਾ ਮਾਰਨ ਵਾਲੀ ED 'ਤੇ ਹੋਵੇ ਪਰਚਾ: ਖਹਿਰਾ