ਪੰਜਾਬ

punjab

By

Published : Dec 28, 2020, 6:02 PM IST

ETV Bharat / bharat

ਅਨੰਦਪੁਰ ਸਾਹਿਬ ਤੋਂ ਇੱਕ ਪਰਿਵਾਰ ਪੈਦਲ ਹੀ ਦਿੱਲੀ ਲਈ ਹੋਇਆ ਰਵਾਨਾ

ਅਨੰਦਪੁਰ ਸਾਹਿਬ ਤੋਂ ਇੱਕ ਪੂਰਾ ਪਰਿਵਾਰ ਦਿੱਲੀ ਦੇ ਕਿਸਾਨਾਂ ਦੀ ਸਹਾਇਤਾ ਲਈ ਪੈਦਲ ਹੀ ਰਵਾਨਾ ਹੋਇਆ ਹੈ। 7 ਦਿਨਾਂ ਬਾਅਦ ਇਹ ਪਰਿਵਾਰ ਲਗਭਗ 175 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਰਨਾਲ ਪਹੁੰਚਿਆ ਹੈ।

ਅਨੰਦਪੁਰ ਸਾਹਿਬ ਤੋਂ ਇੱਕ ਪਰਿਵਾਰ ਪੈਦਲ ਹੀ ਦਿੱਲੀ ਲਈ ਹੋਇਆ ਰਵਾਨਾ
ਅਨੰਦਪੁਰ ਸਾਹਿਬ ਤੋਂ ਇੱਕ ਪਰਿਵਾਰ ਪੈਦਲ ਹੀ ਦਿੱਲੀ ਲਈ ਹੋਇਆ ਰਵਾਨਾ

ਕਰਨਾਲ: ਪਿਛਲੇ ਇੱਕ ਮਹੀਨੇ ਤੋਂ ਦਿੱਲੀ ਸਰਹੱਦ ‘ਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਹਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਦਿੱਲੀ ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਵੀ ਵੱਧ ਰਹੀ ਹੈ। ਜਦੋਂ ਤੱਕ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਪਿੱਛੇ ਨਹੀਂ ਹਟਣਗੇ।

ਅਨੰਦਪੁਰ ਸਾਹਿਬ ਤੋਂ ਇੱਕ ਪਰਿਵਾਰ ਪੈਦਲ ਹੀ ਦਿੱਲੀ ਲਈ ਹੋਇਆ ਰਵਾਨਾ

175 ਕਿਲੋਮੀਟਰ ਦੀ ਦੂਰੀ ਪੈਦਲ ਕੀਤੀ ਤੈਅ

ਇਸ ਦੌਰਾਨ, ਅਨੰਦਪੁਰ ਸਾਹਿਬ ਤੋਂ ਇੱਕ ਪੂਰਾ ਪਰਿਵਾਰ ਨੇ ਦਿੱਲੀ 'ਚ ਕਿਸਾਨਾਂ ਦੀ ਸਹਾਇਤਾ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਇਹ ਪਰਿਵਾਰ ਆਪਣੇ ਬੱਚਿਆਂ ਨਾਲ ਨੈਸ਼ਨਲ ਹਾਈਵੇਅ 'ਤੇ ਪੈਦਲ ਚੱਲਦਿਆਂ 7ਵੇਂ ਦਿਨ ਕਰਨਾਲ ਪਹੁੰਚਿਆ। ਸਾਰਾ ਪਰਿਵਾਰ ਉਤਸ਼ਾਹ ਨਾਲ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੀ ਸਹਾਇਤਾ ਲਈ ਦਿੱਲੀ ਦੀ ਯਾਤਰਾ ਕਰ ਰਿਹਾ ਹੈ।

12 ਸਾਲਾ ਬੱਚੀ ਅਤੇ 70 ਸਾਲਾ ਬਜ਼ੁਰਗ 'ਚ ਇੱਕ ਜਿਹਾ ਜੋਸ਼

ਪਰਿਵਾਰ ਵਿਚ ਇੱਕ 12 ਸਾਲਾਂ ਦੀ ਲੜਕੀ ਵੀ ਹੈ ਜੋ ਆਪਣੇ ਕਦਮਾਂ ਨਾਲ ਲੋਕਾਂ ਦਾ ਉਤਸ਼ਾਹ ਵਧਾ ਰਹੀ ਹੈ ਅਤੇ ਇੱਕ 70 ਸਾਲ ਦੇ ਬਜ਼ੁਰਗ ਵੀ ਹਨ ਜੋ ਥੱਕੇ ਨਹੀਂ। 7 ਦਿਨਾਂ ਬਾਅਦ ਇਹ ਪਰਿਵਾਰ ਲਗਭਗ 175 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਰਨਾਲ ਪਹੁੰਚਿਆ ਅਤੇ ਹੁਣ ਦਿੱਲੀ ਵੱਲ ਯਾਤਰਾ ਕਰੇਗਾ। ਅਨੰਦਪੁਰ ਸਾਹਿਬ ਤੋਂ ਦਿੱਲੀ ਦੀ ਯਾਤਰਾ 300 ਕਿਲੋਮੀਟਰ ਤੋਂ ਵੀ ਵੱਧ ਦੀ ਹੈ ਅਤੇ ਇਹ ਪਰਿਵਾਰ ਬਿਨਾਂ ਥੱਕੇ ਉਥੇ ਪਹੁੰਚ ਰਿਹਾ ਹੈ।

ਦੱਸ ਦੇਈਏ ਕਿ ਕਿਸਾਨ ਸੜਕਾਂ 'ਤੇ ਹਨ ਅਤੇ ਅੰਦੋਲਨ ਜ਼ੋਰ ਸ਼ੋਰ ਨਾਲ ਅੱਗੇ ਵੱਧ ਰਿਹਾ ਹੈ। ਕੁੱਝ ਲੰਗਰ ਦੀ ਸੇਵਾ ਕਰ ਰਹੇ ਹਨ, ਕੁੱਝ ਉਥੇ ਸਾਈਕਲ 'ਤੇ ਜਾਕੇ ਸਮਰਥਨ ਦੇ ਰਹੇ ਹਨ, ਅਤੇ ਕੁੱਝ ਆਪਣੇ ਪੂਰੇ ਪਰਿਵਾਰ ਨਾਲ ਪੈਦਲ ਤੁਰ ਗਏ ਹਨ।

ABOUT THE AUTHOR

...view details