ਨਵੀਂ ਦਿੱਲੀ: ਫੇਸਬੁੱਕ ਇੰਡੀਆ (Facebook India) ਦੇ ਉੱਚ ਅਧਿਕਾਰੀ ਸੋਮਵਾਰ ਨੂੰ ਕਾਂਗਰਸੀ ਆਗੂ ਸ਼ਸ਼ੀ ਥਰੂਰ (Congress leader Shashi Tharoor) ਦੀ ਅਗਵਾਈ ਵਾਲੀ ਸੰਸਦ (Parliament) ਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਹੈ। ਲੋਕ ਸਭਾ ਸਕੱਤਰੇਤ (Lok Sabha Secretariat) ਤੋਂ ਜਾਰੀ ਨੋਟਿਸ ਦੇ ਅਨੁਸਾਰ, ਸੂਚਨਾ ਤਕਨਾਲੋਜੀ (Information Technology) ਬਾਰੇ ਸੰਸਦੀ ਸਥਾਈ ਕਮੇਟੀ ਸੋਮਵਾਰ ਨੂੰ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਸਮਾਜਿਕ/ਆਨਲਾਈਨ ਖਬਰਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਵਿਸ਼ੇ 'ਤੇ ਫੇਸਬੁੱਕ ਇੰਡੀਆ (Facebook India) ਦੇ ਨੁਮਾਇੰਦਿਆਂ ਦੇ ਵਿਚਾਰ ਲੈਣ ਲਈ ਮੀਟਿੰਗ ਕਰਨ ਵਾਲੀ ਹੈ।
ਫੇਸਬੁੱਕ ਦੇ ਚੋਟੀ ਦੇ ਅਧਿਕਾਰੀ ਸੋਮਵਾਰ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ - ਫੇਸਬੁੱਕ
ਫੇਸਬੁੱਕ ਇੰਡੀਆ (Facebook India) ਦੇ ਸੀਨੀਅਰ ਅਧਿਕਾਰੀ ਸੋਮਵਾਰ ਨੂੰ ਕਾਂਗਰਸ ਨੇਤਾ ਸ਼ਸ਼ੀ ਥਰੂਰ (Congress leader Shashi Tharoor) ਦੀ ਅਗਵਾਈ ਵਾਲੀ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਹੈ।
ਇਸ ਬੈਠਕ 'ਚ ਡਿਜੀਟਲ ਦੁਨੀਆ (digital world) ਖਾਸ ਕਰ ਸੋਸ਼ਲ ਮੀਡੀਆ (Social media) 'ਚ ਔਰਤਾਂ ਦੀ ਸੁਰੱਖਿਆ 'ਤੇ ਚਰਚਾ ਕੀਤੀ ਜਾਵੇਗੀ। ਨੋਟਿਸ ਮੁਤਾਬਕ ਇਲੈਕਟ੍ਰੋਨਿਕਸ (Electronics) ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਉੱਚ ਅਧਿਕਾਰੀ (Top officials of the Ministry of Information Technology) ਵੀ ਇਸੇ ਮੁੱਦੇ 'ਤੇ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਕਮੇਟੀ ਨੇ ਇਸ ਵਿਸ਼ੇ 'ਤੇ ਕਈ ਮੀਟਿੰਗਾਂ ਕੀਤੀਆਂ ਹਨ ਅਤੇ ਵੱਖ-ਵੱਖ ਸੋਸ਼ਲ ਮੀਡੀਆ (Social media) ਪਲੇਟਫਾਰਮਾਂ ਦੇ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ ਹੈ।
ਇਹ ਵੀ ਪੜ੍ਹੋ:ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਮੋਦੀ ਦੀ ਦਾੜ੍ਹੀ ਨਾਲ ਜੋੜਿਆ