ਨਵੀਂ ਦਿੱਲੀ: ਸਾਲ 2020 ਹਰ ਤਰ੍ਹਾਂ ਨਾਲ ਲੋਕਾਂ ਨੂੰ ਮੁਸ਼ਕਲਾਂ 'ਚ ਪਾ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਉੱਤਰ ਭਾਰਤ 'ਚ ਕੜਾਕੇ ਦੀ ਠੰਡ ਨਾਲ ਲੋਕ ਜੁੱਝ ਰਹੇ ਹਨ। ਦਿੱਲੀ 'ਚ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਸਵੇਰ ਦੇ ਸਮੇਂ ਘੱਟੋ- ਘੱਟ ਪਾਰਾ 6.9 ਡਿਗਰੀ ਹੋ ਗਿਆ, ਜਿਸ ਨੇ ਪਿਛਲੇ 17 ਸਾਲ ਦੇ ਰਿਕਾਰਡ ਤੋੜ ਦਿੱਤੇ। ਮੌਸਮ ਮਾਹਿਰਾਂ ਮੁਤਾਬਕ 2-3 ਦਿਨਾਂ 'ਚ ਘੱਟੋ ਘੱਟ ਤਾਪਮਾਨ 'ਚ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਦਿੱਲੀ 'ਚ ਘੱਟੋ ਘੱਟ ਤਾਪਮਾਨ 'ਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਹਵਾ ਗੁਣਵੱਤਾ 'ਚ ਗਿਰਾਵਟ ਆ ਸਕਦੀ ਹੈ। ਪਿਛਲੇ ਕੁਝ ਦਿਨਾਂ 'ਚ ਹਵਾ ਦੀ ਗਤੀ ਤੇਜ਼ ਹੋਣ ਨਾਲ ਪ੍ਰਦੂਸ਼ਣ 'ਚ ਗਿਰਾਵਟ ਆਈ ਹੈ।