ਹੈਦਰਾਬਾਦ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਤਵਾਦੀ ਕਾਰਵਾਈਆਂ ਕਾਰਨ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ’ਤੇ ਸੰਯੁਕਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਵੱਲੋਂ ਕਾਬੁਲ ਦੀ ਸਥਿਤੀ ’ਤੇ ਨਜਰ ਰੱਖੀ ਜਾ ਰਹੀ ਹੈ ਅਤੇ ਭਾਰਤ ਦਾ ਸਭ ਤੋਂ ਵੱਧ ਧਿਆਨ ਦੇਸ਼ਵਾਸੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣਾ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਇਸ ਸਮੇਂ ਅਸੀਂ ਦੇਖ ਰਹੇ ਹਾਂ ਕਿ ਕਾਬੁਲ ਚ ਕੀ ਸਥਿਤੀ ਹੈ। ਜਾਹਿਰ ਹੈ ਕਿ ਤਾਲਿਬਾਨ ਅਤੇ ਉਸਦੇ ਪ੍ਰਤੀਨਿਧੀ ਕਾਬੁਲ ਆਏ ਹਨ। ਇਸ ਲਈ ਸਾਨੂੰ ਉੱਥੋ ਉਨ੍ਹਾਂ ਨੂੰ ਲਿਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ UNSC ਬੈਠਕ ਚ ਕਿਹਾ ਕਿ ਇਸ ਸਮੇਂ ਅਸੀਂ ਸਾਰਿਆ ਦੇ ਵਾਂਗ ਹੀ ਅਫਗਾਨਿਸਤਾਨ ’ਚ ਬਹੁਤ ਹੀ ਸਾਵਧਾਨੀ ਨਾਲ ਜਾ ਰਹੇ ਹਾਂ ਸਾਡਾ ਖਾਸ ਧਿਆਨ ਅਫਗਾਨਿਸਤਾਨ ਚ ਸੁਰੱਖਿਆ ਅਤੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸੀ ਕਰਵਾਉਣ ’ਤੇ ਹੈ।