ਨਵੀਂ ਦਿੱਲੀ: ਦੇਸ਼ ਵਿੱਚ ਬਲੈਕ ਫੰਗਸ(BLACK FUNGUS) ਦੇ ਵਧਦੇ ਮਾਮਲਿਆਂ ਵਿੱਚ ਇਨਫੈਕਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ(SOCIAL MEDIA) ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰਆਂ ਸਾਂਝੀਆਂ ਕੀਤੀ ਜਾ ਰਹੀਆਂ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲੈਕ ਫੰਗਸ ਫ੍ਰਿਜ ਜਾਂ ਖਾਣ ਵਾਲੀ ਸਬਜ਼ੀ ਪਿਆਜ਼ ਦੇ ਰਾਹੀਂ ਫੈਲ ਸਕਦਾ ਹੈ ਅਤੇ ਇਨ੍ਹਾਂ ਚੀਜ਼ਾਂ ਵਿੱਚ ਵੀ ਬਲੈਕ ਫੰਗਸ (BLACK FUNGUS) ਪਾਇਆ ਜਾਂਦਾ ਹੈ।
ਵਾਇਰਲ ਹੋਏ ਸੰਦੇਸ਼ਾ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਫ੍ਰਿਜ ਦੇ ਦਰਵਾਜ਼ੇ ਵਿੱਚ ਲੱਗੀ ਰਬੜ ਅਤੇ ਕਈ ਵਾਰ ਪਿਆਜ ਵਿੱਚ ਮਿਲਣ ਵਾਲੇ ਕਾਲੇ ਧੱਬੇ ਬਲੈਕ ਫੰਗਸ ਹੁੰਦੇ ਹਨ। ਇਨ੍ਹਾਂ ਚੀਜ਼ਾਂ ਵਿੱਚ ਕਿੰਨੀ ਕੁ ਸਚਾਈ ਹੈ ਅਤੇ ਉਨ੍ਹਾਂ ਦੇ ਰਾਹੀਂ ਬਲੈਕ ਫੰਗਸ ਕੀ ਫੈਲ ਸਕਦਾ ਹੈ ਇਸ ਨੂੰ ਲੈ ਕੇ ਈਟੀਵੀ ਭਾਰਤ ਨੇ ਇੰਫੈਕਸ਼ਨ ਡਿਜੀਜ ਐਕਸਪਰਟ ਡਾਕਟਰ ਨਰਿੰਦਰ ਸੈਣੀ (Dr. Narendra Saini) ਨਾਲ ਗੱਲਬਾਤ ਕੀਤੀ।
'ਹਰ ਕਾਲੀ ਚੀਜ਼ ਨੂੰ ਬਲੈਕ ਫੰਗਸ ਨਹੀਂ ਕਿਹਾ ਜਾ ਸਕਦਾ'