ਪੰਜਾਬ

punjab

ETV Bharat / bharat

ਪੱਛਮੀ ਬੰਗਾਲ 'ਚ ਖੇਡ ਬਾਕੀ, ਤਾਮਿਲਨਾਡੂ-ਕੇਰਲ-ਅਸਾਮ 'ਚ ਨਿਰਣਾਇਕ ਵਾਧੇ ਦੇ ਅਨੁਮਾਨ - ਸੀਐਨਐਕਸ

ਹੁਣ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖਤਮ ਹੋਣ ਤੋਂ ਬਾਅਦ ਪੰਜਾਂ ਸੂਬਿਆਂ ਲਈ ਐਗਜ਼ਿਟ ਪੋਲ ਦੇ ਅਨੁਮਾਨ ਸਾਹਮਣੇ ਆ ਰਹੇ ਹਨ। ਜਾਣੋ ਕਿਹੜੇ ਸੂਬੇ 'ਚ ਕਿਸ ਪਾਰਟੀ ਦੀ ਸਰਕਾਰ ਬਣਨ ਦੇ ਅਨੁਮਾਨ ਹਨ।

ਪੱਛਮੀ ਬੰਗਾਲ 'ਚ ਖੇਡ ਬਾਕੀ, ਤਮਿਲਨਾਡੂ-ਕੇਰਲ-ਅਸਮ 'ਚ ਨਿਰਣਾਇਕ ਵਾਧੇ ਦੇ ਅਨੁਮਾਨ
ਪੱਛਮੀ ਬੰਗਾਲ 'ਚ ਖੇਡ ਬਾਕੀ, ਤਮਿਲਨਾਡੂ-ਕੇਰਲ-ਅਸਮ 'ਚ ਨਿਰਣਾਇਕ ਵਾਧੇ ਦੇ ਅਨੁਮਾਨ

By

Published : Apr 30, 2021, 2:02 PM IST

ਚੰਡੀਗੜ੍ਹ: ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਅਨੁਮਾਨ ਸਾਹਮਣੇ ਆ ਰਹੇ ਹਨ। ਇੱਕ ਝਾਤ ਮਾਰੀਏ ਕਿ ਵੱਖ-ਵੱਖ ਸਰਵੇਖਣ ਏਜੰਸੀਆਂ ਅਤੇ ਚੈਨਲਾਂ ਨੇ ਪੰਜਾਂ ਸੂਬਿਆਂ 'ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਹੈ।

ਈਟੀਵੀ ਭਾਰਤ ਦਾ ਅਨੁਮਾਨ

ਪੱਛਮੀ ਬੰਗਾਲ

ਪੱਛਮੀ ਬੰਗਾਲ

ਤਾਮਿਲਨਾਡੂ

ਤਾਮਿਲਨਾਡੂ

ਕੇਰਲ

ਕੇਰਲ

ਅਸਮ

ਅਸਮ

ਹੋਰ ਏਜੰਸੀਆਂ ਦਾ ਅਨੁਮਾਨ

ਅਸਮ

ਅਸਮਭਾਜਪਾਕਾਂਗਰਸਹੋਰ
ਇੰਡੀਆ ਟੂਡੇ ਐਕਸਿਸ ਮਾਈ ਇੰਡੀਆ 75-85 40-50 1-4
ਸੀ ਵੋਟਰ 65 59 2
ਟੂਡੇਜ ਚਾਣਕਿਆ 61-79 47-65 0-3
ਸੀਐਨਐਕਸ 74-84 40-50 1-3
ਜਨ ਕੀ ਬਾਤ 68-78 48-58 0

ਕੇਰਲ

ਕੇਰਲਐਲਡੀਐਫਯੂਡੀਐਫਭਾਜਪਾ+ਹੋਰ
ਇੰਡੀਆ ਟੂਡੇ ਐਕਸਿਸ ਮਾਈ ਇੰਡੀਆ 104-120 20-36 0-2 0-2
ਸੀ ਵੋਟਰ 74 65 1 0
ਟੂਡੇਜ ਚਾਣਕਿਆ 93-111 26-44 0-6 0-3
ਸੀਐਨਐਕਸ 72-80 58-64 1-5 0
ਜਨ ਕੀ ਬਾਤ -- -- -- --

ਤਾਮਿਲਨਾਡੂ

ਤਾਮਿਲਨਾਡੂਏਆਈਏਡੀਅਮਕੇ+ਡੀਐਮਕੇ+ਏਐਮਐਮਕੇ+ਐਮਐਨਐਮ+
ਇੰਡੀਆ ਟੂਡੇ ਐਕਸਿਸ ਮਾਈ ਇੰਡੀਆ 38-54 175-195 1-2 0-2
ਸੀ ਵੋਟਰ 64 166 1 1
ਟੂਡੇਜ ਚਾਣਕਿਆ 48-68 164-186 0 0-8
ਸੀਐਨਐਕਸ 58-68 160-170 4-6 0-2
ਜਨ ਕੀ ਬਾਤ 102-123 110-130 0 1-2

ਪੁਡੂਚੇਰੀ

ਪੁਡੂਚੇਰੀਭਾਜਪਾਕਾਂਗਰਸਹੋਰ
ਇੰਡੀਆ ਟੂਡੇ ਐਕਸਿਸ ਮਾਈ ਇੰਡੀਆ 20-24 6-10 0-1
ਸੀ ਵੋਟਰ 19-23 6-10 1-2
ਟੂਡੇਜ ਚਾਣਕਿਆ -- -- --
ਸੀਐਨਐਕਸ 16-22 11-13 0-0
ਜਨ ਕੀ ਬਾਤ 19-24 6-11 0-0

ਪੱਛਮੀ ਬੰਗਾਲ

ਪੱਛਮੀ ਬੰਗਾਲਭਾਜਪਾਟੀਐਮਸੀਲੇਫਟ+ਹੋਰ
ਇੰਡੀਆ ਟੂਡੇ ਐਕਸਿਸ ਮਾਈ ਇੰਡੀਆ 134-160 130-156 0-2 0-1
ਸੀ ਵੋਟਰ 109-121 152-164 14-25 0-0
ਟੂਡੇਜ ਚਾਣਕਿਆ 97-119 169-191 0-4 0-3
ਸੀਐਨਐਕਸ 138-148 128-138 11-21 0-0
ਜਨ ਕੀ ਬਾਤ 150-162 118-134 10-14 0-0

ਏਬੀਪੀ ਅਤੇ ਸੀ-ਵੋਟਰ ਦੇ ਅਨੁਸਾਰ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਨੂੰ 152-164 ਸੀਟਾਂ ਮਿਲਣ ਦਾ ਅਨੁਮਾਨ ਹੈ। ਭਾਜਪਾ ਨੂੰ 109-121 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 14-25 ਸੀਟਾਂ ਮਿਲ ਸਕਦੀਆਂ ਹਨ। ਪੱਛਮੀ ਬੰਗਾਲ ਦੀਆਂ ਕੁੱਲ 292 ਸੀਟਾਂ ਲਈ ਚੋਣਾਂ ਹੋ ਚੁੱਕੀਆਂ ਹਨ।

ਟੀਐਮਸੀ ਨੂੰ 42.1 ਪ੍ਰਤੀਸ਼ਤ, ਭਾਜਪਾ ਨੂੰ 39.1 ਪ੍ਰਤੀਸ਼ਤ ਅਤੇ ਕਾਂਗਰਸ ਨੂੰ 15.4 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਣ ਦੀ ਉਮੀਦ ਹੈ।

ਟਾਈਮਜ਼ ਨਾਓ-ਸੀ ਵੋਟਰਐਗਜ਼ਿਟ ਪੋਲ ਦੇ ਅਨੁਸਾਰ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਸੱਤਾ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ। ਟੀਐਮਸੀ ਨੂੰ 158, ਭਾਜਪਾ ਨੂੰ 115 ਅਤੇ ਲੇਫਟ-ਕਾਂਗਰਸ ਨੂੰ 19 ਸੀਟਾਂ ਮਿਲਣ ਦਾ ਅਨੁਮਾਨ ਹੈ।

ਪੱਛਮੀ ਬੰਗਾਲ 'ਚ ਅੱਠ ਪੜਾਵਾਂ 'ਚ ਚੋਣਾਂ ਹੋਈਆਂ

ਇੰਡੀਆ ਟੂਡੇ ਅਤੇ ਐਕਸਿਸ ਮਾਈ ਇੰਡੀਆ ਦੇ ਅਨੁਸਾਰ ਭਾਜਪਾ ਨੂੰ ਅਸਮ ਵਿੱਚ 75 ਤੋਂ 85 ਸੀਟਾਂ ਮਿਲਣ ਦਾ ਅਨੁਮਾਨ ਹੈ। ਕਾਂਗਰਸ ਨੂੰ 40-50 ਸੀਟਾਂ ਮਿਲਣ ਦੀ ਉਮੀਦ ਹੈ। ਹੋਰਾਂ ਨੂੰ ਇੱਕ ਤੋਂ ਚਾਰ ਸੀਟਾਂ ਮਿਲਣ ਦਾ ਅਨੁਮਾਨ ਹੈ।

ਰਿਪਬਲਿਕ-ਸੀਐਨਐਕਸ ਦੇ ਅਨੁਸਾਰ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ 143, ਟੀਐਮਸੀ ਨੂੰ 133, ਸੀਪੀਐਮ-ਕਾਂਗਰਸ ਨੂੰ 16 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ।

ਰਿਪਬਲਿਕ-ਸੀਐਨਐਕਸ ਦੇ ਅਨੁਸਾਰ ਤਾਮਿਲਨਾਡੂ ਵਿੱਚ ਡੀਐਮਕੇ ਗੱਠਜੋੜ ਨੂੰ 160-170 ਸੀਟਾਂ ਮਿਲਣ ਦਾ ਅਨੁਮਾਨ ਹੈ। ਸੱਤਾਧਾਰੀ ਪਾਰਟੀ ਏਆਈਏਡੀਐਮਕੇ ਨੂੰ 58-68 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

ਕਿਹੜੇ ਸੂਬੇ 'ਚ ਕਦੋਂ ਹੋਈਆਂ ਚੋਣਾਂ

ਤੁਹਾਨੂੰ ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ 292 ਵਿਧਾਨ ਸਭਾ ਸੀਟਾਂ ‘ਤੇ ਅੱਠ ਪੜਾਵਾਂ 'ਚ ਵੋਟਿੰਗ ਹੋਈ ਸੀ। ਅੱਠਵੇਂ ਅਤੇ ਅੰਤਮ ਪੜਾਅ 'ਚ 76 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ। ਦਿੱਲੀ ਵਿੱਚ ਕਮਿਸ਼ਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਖਰੀ ਪੜਾਅ ਵਿੱਚ 35 ਵਿਧਾਨ ਸਭਾ ਹਲਕਿਆਂ ਦੇ ਸਾਰੇ 11,860 ਪੋਲਿੰਗ ਸਟੇਸ਼ਨਾਂ ‘ਤੇ ਪੋਲਿੰਗ ‘ਸ਼ਾਂਤਮਈ’ ਰਹੀ।

ਉਤਸ਼ਾਹਿਤ ਦਿਸੇ ਬੰਗਾਲ ਦੇ ਵੋਟਰ

ਦਿਲਚਸਪ ਗੱਲ ਇਹ ਹੈ ਕਿ ਸੱਤਵੇਂ ਪੜਾਅ 'ਚ ਬੰਗਾਲ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ 76.90 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ। 27 ਮਾਰਚ ਤੋਂ 29 ਅਪ੍ਰੈਲ ਦੇ ਵਿਚਕਾਰ ਅੱਠ ਪੜਾਵਾਂ ਵਿੱਚ ਹੋਈ ਲੰਬੀ ਪੋਲਿੰਗ ਪ੍ਰਕਿਰਿਆ ਦੇ ਬਾਵਜੂਦ ਵੋਟਰਾਂ ਵਿੱਚ ਜੋਸ਼ ਦੇਖਣ ਨੂੰ ਮਿਲਿਆ ਅਤੇ ਦੂਜੇ ਪੜਾਅ 'ਚ ਵੀ 86.11 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ ਸੀ।

ਅਸਾਮ ਦੀਆਂ 126 ਸੀਟਾਂ 'ਤੇ ਤਿੰਨ ਪੜਾਵਾਂ 'ਚ ਵੋਟਿੰਗ ਕਰਵਾਈ ਗਈ।

ਤਾਮਿਲਨਾਡੂ ਦੀ 234 ਮੈਂਬਰੀ ਵਿਧਾਨ ਸਭਾ ਲਈ ਇੱਕ ਹੀ ਪੜਾਅ 'ਚ 6 ਅਪ੍ਰੈਲ ਨੂੰ ਵੋਟਿੰਗ ਹੋਈ ਸੀ।

ਕੇਰਲਾਦੀ 140 ਅਤੇ ਪੁਡੂਚੇਰੀ ਦੀ 30 ਸੀਟਾਂ ਲਈ 6 ਅਪ੍ਰੈਲ ਨੂੰ ਮਤਦਾਨ ਹੋਇਆ ਸੀ।

ਇਹ ਵੀ ਪੜ੍ਹੋ:ਐਗਜ਼ਿਟ ਪੋਲ: ਬੰਗਾਲ 'ਚ ਟੀਐੱਮਸੀ, ਅਸਮ 'ਚ ਬੀਜੇਪੀ, ਤਾਮਿਲਨਾਡੂ 'ਚ ਡੀਐੱਮਕੇ ਨੂੰ ਬੜਤ

ABOUT THE AUTHOR

...view details