ਹੈਦਰਾਵਾਦ:ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਰਜਿਸਟਰਡ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਅਪਡੇਟ ਕੀਤੀ ਜਾਣਕਾਰੀ ਦਿੰਦਾ ਰਹਿੰਦਾ ਹੈ। ਹੁਣ ਹਾਲ ਹੀ ਵਿੱਚ EPFO ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਈ ਕਰਮਚਾਰੀ ਆਪਣੇ ਮੌਜੂਦਾ EPFO ਨਾਮਜ਼ਦ ਨੂੰ ਨਵੇਂ ਨਾਮਜ਼ਦ ਵਿੱਚ ਬਦਲਣਾ ਚਾਹੁੰਦਾ ਹੈ ਤਾਂ ਇਸ ਦੀ ਉਨ੍ਹਾਂ ਨੇ ਸਟੈਪ ਟੂ ਸਟੈਪ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਸਾਰੇ ਰਜਿਸਟਰਡ ਮੈਂਬਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਹੁਣ ਮੌਜੂਦਾ EPF ਨਾਮਜ਼ਦ ਨੂੰ ਬਦਲ ਸਕਦੇ ਹਨ ਅਤੇ ਨਵੀਂ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ। ਅਜਿਹਾ ਕਰਨ ਲਈ EPFO ਮੈਂਬਰਾਂ ਨੂੰ ਕੁਝ ਸਧਾਰਨ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ।
EPFO ਨੇ ਇਹ ਟਵੀਟ ਸਾਂਝਾ ਕੀਤਾ ਹੈ
EPFO ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਤਾਜ਼ਾ ਟਵੀਟ ਵਿੱਚ ਕਿਹਾ ਗਿਆ ਹੈ, "#EPF ਮੈਂਬਰ ਮੌਜੂਦਾ EPF/#EPS ਨਾਮਜ਼ਦਗੀ ਨੂੰ ਬਦਲਣ ਲਈ ਇੱਕ ਨਵੀਂ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ।" ਆਨਲਾਈਨ ਈ-ਨਾਮਜ਼ਦਗੀ ਭਰਨ ਦੇ ਕੁਝ ਫਾਇਦੇ ਹਨ।
ਸਦੱਸ ਦੀ ਮੌਤ ਦੀ ਸਥਿਤੀ ਵਿੱਚ ਪ੍ਰੋਵੀਡੈਂਟ ਫੰਡ (ਪੀ.ਐੱਫ.) ਕਰਮਚਾਰੀ ਪੈਨਸ਼ਨ ਯੋਜਨਾ (ਈ.ਪੀ.ਐੱਸ.) ਅਤੇ ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ (ਈਡੀਐੱਲਆਈ) ਦੇ ਲਾਭ ਆਸਾਨੀ ਨਾਲ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਇਹ ਨਾਮਜ਼ਦ ਵਿਅਕਤੀ ਨੂੰ ਔਨਲਾਈਨ ਦਾਅਵੇ ਦਾਇਰ ਕਰਨ ਦੀ ਵੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ ਈ-ਨਾਮਾਂਕਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕੁਝ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।
ਦਸਤਾਵੇਜ਼ਾ ਦੀ ਸੂਚੀ
ਆਧਾਰ ਕਾਰਡ
ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਚਾਹੀਦਾ ਹੈ
ਫੋਟੋ ਅਤੇ ਪਤੇ ਦੇ ਨਾਲ ਅਪਡੇਟ ਕੀਤਾ ਜਾਣਾ ਚਾਹੀਦਾ ਹੈ
ਸਕੈਨ ਕੀਤੀ ਫੋਟੋ (3.5 cm X 4.5 cm JPG ਫਾਰਮੈਟ ਵਿੱਚ)
ਆਧਾਰ ਕਾਰਡ, ਬੈਂਕ ਖਾਤਾ ਨੰਬਰ, IFSC ਕੋਡ ਅਤੇ ਪਤਾ