ਪੰਜਾਬ

punjab

ETV Bharat / bharat

ਕਿਸਾਨਾਂ ਨੂੰ ਧਰਨੇ 'ਚ ਝੂਠ ਬੋਲ ਕੇ ਲਿਆਂਦਾ ਗਿਆ : ਜਿਆਣੀ - Former Farmers Cell Leader Harjit Singh Grewal

ਮੰਗਲਵਾਰ ਨੂੰ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਸਾਬਕਾ ਕਿਸਾਨ ਸੈੱਲ ਆਗੂ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸੁਰਜੀਤ ਕੁਮਾਰ ਜਿਆਣੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।

http://10.10.50.70:6060///finalout1/punjab-nle/finalout/06-January-2021/10134309_jya.mp4
http://10.10.50.70:6060///finalout1/punjab-nle/finalout/06-January-2021/10134309_jya.mp4

By

Published : Jan 6, 2021, 8:22 AM IST

ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਰਤ ਸਰਕਾਰ ਅਤੇ ਕਿਸਾਨ ਸੰਗਠਨਾਂ ਵਿੱਚ ਕਈ ਮੀਟਿੰਗਾਂ ਹੋਈਆਂ ਜੋ ਕਿ ਬੇਸਿੱਟਾ ਹੀ ਰਹੀਆਂ। ਮੰਗਲਵਾਰ ਨੂੰ ਪੰਜਾਬ ਭਾਜਪਾ ਦੇ ਦੋ ਆਗੂ ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਸਾਬਕਾ ਕਿਸਾਨ ਸੈੱਲ ਆਗੂ ਹਰਜੀਤ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

ਲੋਕਾਂ ਨੂੰ ਝੂਠ ਮਾਰਕੇ ਲਿਆਂਦਾ ਗਿਆ ਧਰਨੇ 'ਚ: ਜਿਆਣੀ

ਬੈਠਕ 'ਤੇ ਹੀ ਸੀ ਸਭ ਦੀ ਨਜ਼ਰ

ਸੂਤਰਾਂ ਮੁਤਾਬਕ ਇਹ ਮੀਟਿੰਗ ਪ੍ਰਧਾਨ ਮੰਤਰੀ ਦਫਤਰ ਤੋਂ 45 ਮਿੰਟ ਲਈ ਤਹਿ ਕੀਤੀ ਗਈ ਸੀ ਪਰ 70 ਮਿੰਟ ਤੋਂ ਵੀ ਜ਼ਿਆਦਾ ਚੱਲੀ। ਇਸ ਬੈਠਕ 'ਤੇ ਸਭ ਦੀ ਨਜ਼ਰ ਸੀ ਕਿ ਪੰਜਾਬ ਦੇ ਆਗੂ ਪ੍ਰਧਾਨ ਮੰਤਰੀ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ ਜਾਂ ਪ੍ਰਧਾਨ ਮੰਤਰੀ ਵੱਲੋਂ ਕਿਸੇ ਨਵੀਂ ਰਣਨੀਤੀ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ।

ਪੀਐੱਮ ਹੱਲ ਦੀ ਕਰ ਰਹੇ ਕੋਸ਼ਿਸ਼

ਮੀਟਿੰਗ ਤੋਂ ਬਾਅਦ ਸੁਰਜੀਤ ਕੁਮਾਰ ਜਿਆਣੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਕੋਲ ਹਰ ਜਾਣਕਾਰੀ ਹੈ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਲੋਕਾਂ ਨੂੰ ਝੂਠ ਮਾਰਕੇ ਲਿਆਂਦਾ ਗਿਆ ਧਰਨੇ 'ਚ: ਜਿਆਣੀ

ਕਿਸਾਨੀ ਲਹਿਰ ਦਾ ਨਹੀਂ ਕੋਈ ਚਿਹਰਾ

ਸੁਰਜੀਤ ਕੁਮਾਰ ਨੇ ਕਿਹਾ ਕਿ ਕਿਸਾਨਾਂ ਦੀ ਇਸ ਲਹਿਰ ਦਾ ਕੋਈ ਚਿਹਰਾ ਜਾਂ ਆਗੂ ਨਹੀਂ ਹੈ ਜਿਸ ਨਾਲ ਸਰਕਾਰ ਨੂੰ ਗੱਲਬਾਤ ਕਰ ਸਕੇ। ਇਸ ਲਈ ਇਹ ਮਸਲਾ ਸੁਲਝ ਨਹੀਂ ਪਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਚਿੰਤਤ ਹਨ ਅਤੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਚਲੇ ਜਾਣ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੈ ਅਤੇ ਠੰਢ ਵੀ ਵੱਧ ਰਹੀ ਹੈ।

ਕਿਸਾਨਾਂ ਵਿੱਚ ਜਾ ਰਿਹਾ ਹੈ ਭੰਬਲਭੂਸਾ ਫੈਲਾਇਆ

ਪੰਜਾਬ ਵਿੱਚ ਭਾਜਪਾ ਆਗੂਆਂ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੇ ਅਜਿਹਾ ਕੁੱਝ ਨਹੀਂ ਕੀਤਾ ਕਿ ਪੰਜਾਬ ਵਿੱਚ ਵਰਕਰਾਂ ਦਾ ਵਿਰੋਧ ਹੋਵੇ। ਕਿਸਾਨਾਂ ਵਿੱਚ ਇਹ ਭੰਬਲਭੂਸਾ ਫੈਲਾਇਆ ਜਾ ਰਿਹਾ ਹੈ ਕਿ ਕਾਰਪੋਰੇਟ ਘਰਾਣੇ ਉਨ੍ਹਾਂ ਦੀ ਜ਼ਮੀਨ ਖੋਹ ਲੈਣਗੇ ਜਾਂ ਉਨ੍ਹਾਂ ਨੂੰ ਫਸਲ ਐਮਐਸਪੀ ‘ਤੇ ਨਹੀਂ ਵਿਕਣ ਦੇਣਗੇ, ਜਦਕਿ ਕਾਨੂੰਨਾਂ ਵਿੱਚ ਅਜਿਹਾ ਕੁੱਝ ਨਹੀਂ ਹੈ। ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਪ੍ਰਧਾਨ ਮੰਤਰੀ ਨਾਲ ਵਿਚਾਰ ਵਟਾਂਦਰੇ ਦੇ ਸਵਾਲ 'ਤੇ ਜਿਆਣੀ ਨੇ ਕੋਈ ਟਿੱਪਣੀ ਨਹੀਂ ਕੀਤੀ।

ABOUT THE AUTHOR

...view details