ਲਖਨਊ : ਮਾਫ਼ੀਆ ਡਾਉਨ ਮੁਖਤਾਰ ਅੰਸਾਰੀ ਦੀ ਬੁਲਟ ਪਰੂਫ ਐਂਬੂਲੈਂਸ ਨੂੰ ਬੰਬ, ਐੱਸ.ਐੱਲ.ਆਰ ਅਤੇ ਏ.ਕੇ.-47 ਦੀ ਗੋਲੀ ਨਹੀਂ ਭੇਦ ਸਕਦੀ, ਮੁਖਤਾਰ ਦੇ ਨਾਲ ਸਿਰਫ ਐਂਬੂਲੈਂਸ ਹੀ ਨਹੀਂ ਗੈਰਾਕਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ 3-4 ਗੱਡੀਆਂ ਦਾ ਕਾਫਲਾ ਵੀ ਚਲਦਾ ਸੀ।
ਮਾਫ਼ੀਆ ਡਾਉਨ ਮੁਖਤਾਰ ਅੰਸਾਰੀ ਦੀ ਬੁਲਟ ਪਰੂਫ ਐਂਬੂਲੈਂਸ ਨੂੰ ਬੰਬ, ਐੱਸ.ਐੱਲ.ਆਰ ਅਤੇ ਏ.ਕੇ.-47 ਦੀ ਗੋਲੀ ਨਹੀਂ ਭੇਦ ਸਕਦੀ। ਮੁਖਤਾਰ ਦੇ ਨਾਲ ਸਿਰਫ ਐਂਬੂਲੈਂਸ ਹੀ ਨਹੀਂ ਗੈਰਾਕਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ 3-4 ਗੱਡੀਆਂ ਦਾ ਕਾਫਲਾ ਵੀ ਚਲਦਾ ਸੀ। ਬੁਲੇਟ ਪਰੂਫ ਗੱਡੀਆਂ ਦਾ ਨੰਬਰ 0786 ਹੈ। ਇਹ ਸਨਸੀਨੇਖੇਜ਼ ਖੁਲਾਸਾ ਕਰਦੇ ਹੋਏ ਰਿਡਾਇਰਡ ਡੀ.ਜੀ ਏ.ਕੇ. ਜੈਨ ਨੇ ਦੱਸਿਆ ਕਿ ਬੁਲੇਟ ਪਰੂਫ਼ ਐਬੂਲੈਂਸ ਗੱਡੀ ਦੇਸ਼ ਦੇ ਪ੍ਰਧਾਨ ਮੰਤਰੀ, ਸੂਬੇ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਕੋਲ ਵੀ ਨਹੀਂ ਹੈ। ਖੁਫ਼ੀਆ ਏਜੰਸੀ ਨੇ ਵੀ ਕਈ ਵਾਰ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਦਿੱਤੀ।
ਰਿਡਾਇਰਡ ਡੀ.ਜੀ ਏ.ਕੇ. ਜੈਨ ਦਾ ਕਹਿਣਾ ਹੈ ਕਿ ਰੋਪੜ ਜੇਲ੍ਹ 'ਚ ਬੰਦ ਅੰਸਾਰੀ ਜੇਲ੍ਹ ਤੋਂ ਕੋਰਟ ਆਉਣ ਜਾਣ ਲਈ ਯੂ.ਪੀ. ਨੰਬਰ ਦੀ ਨਿੱਜੀ ਐਬੂਲੈਂਸ ਦੀ ਹੀ ਵਰਤੋਂ ਕਰਦਾ ਹੈ। ਇਹ ਸਭ ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ, ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ