ਹੈਦਰਾਬਾਦ: ਜੰਗ ਪ੍ਰਭਾਵਿਤ ਦੇਸ਼ ਵਿੱਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਸਥਿਤੀ ਦੇ ਵਿੱਚ ਭਾਰਤ ਦੇ ਨਿਕਾਸੀ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਅਫਗਾਨਿਸਤਾਨ ਤੋਂ ਲਗਭਗ 330 ਭਾਰਤੀ ਨਾਗਰਿਕਾਂ ਨੂੰ ਵਾਪਸ ਘਰ ਲਿਆਂਦਾ ਜਾ ਰਿਹਾ ਹੈ।
ਭਾਰਤੀ ਹਵਾਈ ਸੈਨਾ ਦਾ ਇੱਕ ਸੀ -17 ਜਹਾਜ਼ ਐਤਵਾਰ ਸਵੇਰੇ 168 ਲੋਕਾਂ ਦੇ ਨਾਲ ਕਾਬੁਲ ਤੋਂ ਰਵਾਨਾ ਹੋਇਆ ਸੀ ਅਤੇ ਇਹ ਅੱਜ ਬਾਅਦ ਵਿੱਚ ਗਾਜ਼ੀਆਬਾਦ ਦੇ ਹਿੰਡਨ ਆਈਏਐਫ ਬੇਸ ’ਤੇ ਉਤਰਿਆ।
ਜਾਣਕਾਰੀ ਮੁਤਾਬਕ ਇਨ੍ਹਾਂ ਯਾਤਰੀਆਂ ਦਾ ਪਹਿਲਾਂ ਕੋਵਿਡ ਟੈਸਟ ਕੀਤਾ ਜਾਵੇਗਾ, ਉਸ ਮਗਰੋਂ ਹੀ ਉਹ ਏਅਰਪੋਰਟ ਤੋਂ ਬਾਹਰ ਆਉਣਗੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਟਵੀਟ ਵਿੱਚ ਕਿਹਾ ਵਾਪਸੀ ਜਾਰੀ ਹੈ। 168 ਯਾਤਰੀਆਂ ਸਮੇਤ ਹਵਾਈ ਸੈਨਾ ਦੀ ਵਿਸ਼ੇਸ਼ ਵਾਪਸੀ ਉਡਾਣ ਭਰੀ ਜਿਸ ਵਿੱਚ 107 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇੱਕ ਹੋਰ ਮਾਮਲੇ ਵਿੱਚ 87 ਭਾਰਤੀ ਜਿਨ੍ਹਾਂ ਨੂੰ ਸ਼ਨੀਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਇੱਕ ਫੌਜੀ ਜਹਾਜ਼ ਵਿੱਚ ਕਾਬੁਲ ਤੋਂ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਲਿਜਾਇਆ ਗਿਆ ਸੀ, ਉਹਨਾਂ ਨੂੰ ਵੀ ਭਾਰਤ ਲਿਆਂਦਾ ਗਿਆ ਹੈ।
107 ਭਾਰਤੀਆਂ ਸਣੇ 168 ਯਾਤਰੀ ਆਏ ਭਾਰਤ
ਕਤਰ ਵਿੱਚ ਭਾਰਤੀ ਦੂਤਘਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕਾਬੁਲ ਤੋਂ ਦੋਹਾ ਲਿਆਂਦੇ ਗਏ 135 ਭਾਰਤੀਆਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ। ਦੂਤਘਰ ਨੇ ਇੱਕ ਟਵੀਟ ਵਿੱਚ ਕਿਹਾ, “ਪਿਛਲੇ ਦਿਨਾਂ ਦੌਰਾਨ ਕਾਬੁਲ ਤੋਂ ਦੋਹਾ ਲਿਆਂਦੇ ਗਏ 135 ਭਾਰਤੀਆਂ ਦਾ ਪਹਿਲਾ ਜੱਥਾ ਅੱਜ ਰਾਤ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ।”
107 ਭਾਰਤੀਆਂ ਸਣੇ 168 ਯਾਤਰੀ ਆਏ ਭਾਰਤ
ਉਹਨਾਂ ਨੇ ਕਿਹਾ ਕਿ ਦੂਤਘਰ ਦੇ ਅਧਿਕਾਰੀਆਂ ਨੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੌਂਸਲਰ ਅਤੇ ਲੌਜ਼ਿਸਟਿਕਸ ਸਹਾਇਤਾ ਮੁਹੱਈਆਂ ਕਰਵਾਈ ਹੈ। ਅਸੀਂ ਇਸ ਨੂੰ ਸੰਭਵ ਬਣਾਉਣ ਲਈ ਕਤਰ ਦੇ ਅਧਿਕਾਰੀਆਂ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ।
107 ਭਾਰਤੀਆਂ ਸਣੇ 168 ਯਾਤਰੀ ਆਏ ਭਾਰਤ
ਪਿਛਲੇ ਐਤਵਾਰ ਨੂੰ ਰਾਜਧਾਨੀ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸਰਕਾਰ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਤਾਲਮੇਲ ਭਰੇ ਯਤਨ ਕਰ ਰਹੀ ਹੈ। ਕਾਬੁਲ ਵਿੱਚ ਭਾਰਤੀ ਰਾਜਦੂਤ ਅਤੇ ਦੂਤਘਰ ਦੇ ਕਰਮਚਾਰੀਆਂ ਸਮੇਤ ਲਗਭਗ 200 ਲੋਕਾਂ ਨੂੰ ਪਹਿਲਾਂ ਹਵਾਈ ਫੌਜ ਦੇ ਦੋ ਸੀ -17 ਹੈਵੀ-ਲਿਫਟ ਟਰਾਂਸਪੋਰਟ ਜਹਾਜ਼ਾਂ ਰਾਹੀਂ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ:-ਤਾਲਿਬਾਨ ਦੀਆਂ ਵੈਬਸਾਈਟਾਂ ਇੰਟਰਨੈਟ ਤੋਂ ਗਾਇਬ !