ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1.Omicron Update: ਪੰਜਾਬ ਸਰਕਾਰ ਨੇ ਲਗਾਈਆਂ ਪਾਬੰਦੀਆਂ
ਓਮੀਕਰੋਨ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀ ਪਾਬੰਦੀਆਂ ਲਗਾ ਦਿੱਤੀਆਂ ਹਨ। ਪੰਜਾਬ ਸਰਕਾਰ ਨੇ ਕੋਵਿਡ-19 ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜੋ ਕਿ 15 ਜਨਵਰੀ 2022 ਤੋਂ ਲਾਗੂ ਹੋਣਗੀਆਂ।
2.ਰੇਲ ਰੋਕੋ ਅੰਦੋਲਨ ਖ਼ਤਮ, ਕਿਸਾਨਾਂ ਦੀ ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਿਸਾਨਾਂ ਦੇ ਨਾਲ ਰੇਲਵੇ ਟਰੈਕ ਖਾਲੀ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਜਿਸ ਤੋਂ ਬਾਅਦ ਅੱਜ ਕਿਸਾਨ ਰੇਲਵੇ ਟਰੈਕਾਂ ਨੂੰ ਖਾਲੀ ਕਰਨਗੇ। ਫਿਲਹਾਲ ਬਾਕੀ ਮੰਗਾਂ ਨੂੰ ਲੈ ਕੇ 4 ਜਨਵਰੀ ਨੂੰ ਮੁੜ ਤੋਂ ਕਿਸਾਨਾਂ ਦੀ ਸੀਐੱਮ ਚੰਨੀ ਨਾਲ ਬੈਠਕ ਕੀਤੀ ਜਾਵੇਗੀ।
3.ਪੁਰਾਣੀਆਂ ਪਾਰਟੀਆਂ, ਪੁਰਾਣੀ ਸਿਆਸਤ ਤੋਂ ਤੰਗ ਆ ਚੁੱਕੀ ਹੈ ਜਨਤਾ: ਕੇਜਰੀਵਾਲ
ਪੰਜਾਬ ਵਿਧਾਨਸਭਾ ਚੋਣ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਸ਼ਾਨਦਾਰ ਐਂਟਰੀ ਕੀਤੀ ਹੈ। ਆਪ ਵੱਲੋਂ ਕਈ ਦਮਦਾਰ ਚਿਹਰਿਆਂ ਨੂੰ ਹਰਾਇਆ ਗਿਆ। ਜਿਸ ’ਤੇ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕੀਤਾ। ਨਾਲ ਕਿਹਾ ਕਿ ਜਨਤਾ ਪੁਰਾਣੀਆਂ ਪਾਰਟੀਆਂਪੁਰਾਣੇ ਆਗੂਆਂ ਅਤੇ ਪੁਰਾਣੀ ਸਿਆਸਤ ਤੋਂ ਤੰਗ ਆ ਚੁੱਕੀ ਹੈ।
Explainer--
1.ਨਰਿੰਦਰ ਮੋਦੀ ਦੀ ਸੁਰੱਖਿਆ ਕਰੇਗੀ 12 ਕਰੋੜ ਦੀ ਗੱਡੀ, ਜਾਣੋ ਨਵੀਂ ਗੱਡੀ ਦੀਆਂ ਵਿਸ਼ੇਸ਼ਤਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਾਧੇ ਨੂੰ ਲੈ ਕੇ ਨਵੀਂ ਮਰਸਡੀਜ਼ ਨਰਿੰਦਰ ਮੋਦੀ ਦੇ ਕਾਫ਼ਲੇ ਵਿੱਚ ਸ਼ਾਮਲ ਕੀਤੀ ਗਈ ਹੈ। ਇਹ ਕਾਰ ਬਹੁਤ ਸਾਰੇ ਨਵੇਂ ਤੇ ਸ਼ਾਨਦਾਰ ਹਾਈਟੈਕ ਫੀਚਰਾਂ ਨਾਲ ਲੈਸ ਹੈ, ਜੋ ਕਿ ਕਿਸੇ ਹੀ ਬੰਬ ਧਮਾਕੇ ਜਾਂ ਬੰਬ ਤੋਂ ਇਸ 'ਤੇ ਕੋਈ ਅਸਰ ਹੋਣ ਵਾਲਾ ਨਹੀ ਹੈ।
Exclusive--
1. ਕੌਮੀ ਸੁਰੱਖਿਆ 'ਤੇ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ: ਮਨੀਸ਼ ਤਿਵਾੜੀ
ਚੰਡੀਗੜ੍ਹ: ਭਾਰਤ ਨੂੰ ਜਿਸ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਪ੍ਰਤੀ ਸਾਨੂੰ ਬਹੁਤ ਚੌਕਸ ਰਹਿਣ ਦੀ ਲੋੜ ਹੈ, ਚਾਹੇ ਉਹ ਪਾਕਿਸਤਾਨ ਦੀ ਹੋਵੇ ਜੋ 1971 ਤੋਂ ਲਗਾਤਾਰ ਚੱਲ ਰਹੀ ਹੈ ਜਾਂ ਜੋ ਚੀਨ ਦੀ ਚੁਣੌਤੀ ਹੈ ਅਤੇ ਸਵਾਲ ਇੱਕ ਸਰਕਾਰ ਬਨਾਮ ਦੂਜੀ ਸਰਕਾਰ ਦਾ ਨਹੀਂ ਹੈ। ਜਦੋਂ ਰਾਸ਼ਟਰੀ ਸੁਰੱਖਿਆ ਦਾ ਸਵਾਲ ਆਉਂਦਾ ਹੈ ਤਾਂ ਇਸ ਸਵਾਲ 'ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ। ਇਹ ਕਹਿਣਾ ਸੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਜੋ ਚੰਡੀਗੜ੍ਹ ਵਿੱਚ ਆਪਣੀ ਕਿਤਾਬ (10|20 flashpoints) ਰਿਲੀਜ਼ ਕਰਨ ਪੁੱਜੇ ਹੋਏ ਸਨ।