ਪੰਜਾਬ

punjab

ETV Bharat / bharat

ਨਵਜੋਤ ਸਿੱਧੂ ਕਰ ਰਿਹੈ ਕਾਂਗਰਸ ਮੁਕਤ ਪੰਜਾਬ ਬਣਾਉਣ ਦਾ ਕੰਮ, ਕਮਜ਼ੋਰ ਵਰਗਾਂ ਨੂੰ 400 ਏਕੜ ਦੇ ਦਿੱਤੇ ਜਾਣਗੇ ਮਕਾਨ: ਚੰਨੀ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਈ.ਟੀ.ਵੀ ਭਾਰਤ ਟੌਪ ਨਿਊਜ਼
ਈ.ਟੀ.ਵੀ ਭਾਰਤ ਟੌਪ ਨਿਊਜ਼

By

Published : Dec 15, 2021, 6:18 AM IST

ਅੱਜ ਦੀਆਂ ਵੱਡੀਆਂ ਖਬਰਾਂ

  1. ਅੱਜ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ

2. ਅੱਜ ਗਾਜ਼ੀਪੁਰ ਬਾਰਡਰ ਤੋਂ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਹੋਵੇਗਾ, ਕਿਸਾਨਾਂ ਦਾ ਇਤਿਹਾਸਕ ਫਤਹਿ ਮਾਰਚ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1.ਨਵਜੋਤ ਸਿੱਧੂ ਕਰ ਰਿਹੈ ਕਾਂਗਰਸ ਮੁਕਤ ਪੰਜਾਬ ਬਣਾਉਣ ਦਾ ਕੰਮ: ਹਰਜੀਤ ਗਰੇਵਾਲ

ਭਾਜਪਾ ਆਗੂ ਹਰਜੀਤ ਗਰੇਵਾਲ (BJP leader Harjit Grewal) ਨਵਜੋਤ ਸਿੰਘ ਸਿੱਧੂ (Navjot Sidhu) ਦੇ ਬਿਆਨ ਕਰੰਟ ਵਾਲੀ ਤਾਰ ਵਰਗੇ ਹਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਿਲਕੁਲ ਕਰੰਟ ਦੀ ਤਾਰ ਵਰਗੇ ਹਨ, ਉਹ ਪੰਜਾਬ ਵਿੱਚੋਂ ਕਾਂਗਰਸ ਨੂੰ ਕਾਂਗਰਸ ਮੁਕਤ ਪੰਜਾਬ ਕਰਨ ਦਾ ਕੰਮ ਕਰ ਰਿਹਾ ਹੈ।

2.ਕਮਜ਼ੋਰ ਵਰਗਾਂ ਨੂੰ 400 ਏਕੜ ਦੇ ਦਿੱਤੇ ਜਾਣਗੇ ਮਕਾਨ: ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਅਤੇ ਪੰਜਾਬ ਦੇ ਲੋਕਾਂ ਲਈ ਨਵੇਂ ਐਲਾਨ ਕੀਤੇ। ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਮਜ਼ੋਰ ਵਰਗਾਂ ਨੂੰ 400 ਏਕੜ ਦੇ ਮਕਾਨ ਦਿੱਤੇ ਜਾਣਗੇ। ਜਿਸ ਵਿੱਚ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਅਤੇ ਨਵੇਂ ਐਲਾਨ ਕੀਤੇ।

3. ਸਾਡਾ ਮਿਸ਼ਨ ਸਰਕਾਰ ਬਣਾਉਣਾ, ਨਾ ਸਿਰਫ ਕਾਂਗਰਸ ਨੂੰ ਹਰਾਉਣਾ:ਕੈਪਟਨ ਅਮਰਿੰਦਰ

ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਵਿੱਚ ਉਨ੍ਹਾਂ ਦੀ ਪਾਰਟੀ ਪੀਐਲਸੀ ਦਾ ਮਿਸ਼ਨ ਅਗਲੀ ਸਰਕਾਰ ਬਣਾਉਣਾ (PLC mission is to form govt) ਹੈ ਨਾ ਕਿ ਸਿਰਫ ਕਾਂਗਰਸ ਨੂੰ ਹਰਾਉਣਾ ।

Explainer--

1.ਬ੍ਰਿਟੇਨ 'ਚ ਓਮੀਕਰੋਨ ਨਾਲ ਪਹਿਲੀ ਮੌਤ ਨੇ ਵਜਾਈ ਖਤਰੇ ਦੀ ਘੰਟੀ

ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Prime Minister Boris Johnson) ਦੇ ਮੁਤਾਬਕ ਓਮੀਕਰੋਨ ਵੇਰੀਐਂਟ ਨਾਲ ਪੀੜਤ ਘੱਟ ਤੋਂ ਘੱਟ ਇੱਕ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

Exclusive--

1. ਪੰਜਾਬ 'ਚ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਸਿੱਖ ਹੋਵੇ ਇਹ ਮੇਰੀ ਇੱਛਾ: ਮਨਜਿੰਦਰ ਸਿੰਘ ਸਿਰਸਾ

ਚੰਡੀਗੜ੍ਹ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਿੱਖਾਂ ਦੀ ਦੂਸਰੀ ਸਿਰਮੌਰ ਸੰਸਥਾ ਵੱਲੋਂ ਜਾਣੀ ਜਾਂਦੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 2 ਵਾਰ ਪ੍ਰਧਾਨ ਰਹੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਜਪਾ ਵਿੱਚ ਮੁੜ ਸ਼ਾਮਲ ਹੋਣ ਨਾਲ ਪੰਜਾਬ ਦੀ ਸਿਆਸਤ ਬੁਰੀ ਤਰ੍ਹਾਂ ਗਰਮਾ ਗਈ ਸੀ।ਈ.ਟੀ.ਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ 2022 ਦੀਆਂ ਚੋਣਾਂ ਦੌਰਾਨ ਮੇਰੀ ਇਹ ਇੱਛਾ ਹੈ ਕਿ ਪੰਜਾਬ 'ਚ ਭਾਜਪਾ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ, ਪਰ ਅੰਤਿਮ ਫ਼ੈਸਲਾ ਹਾਈਕਮਾਂਡ ਕੋਲ ਹੋਵੇਗਾ।

ਮੁੱਖ ਮੰਤਰੀ ਚਿਹਰਾ ਸਿੱਖ ਹੋਵੇ ਇਹ ਮੇਰੀ ਇੱਛਾ ਮਨਜਿੰਦਰ ਸਿੰਘ ਸਿਰਸਾ

ABOUT THE AUTHOR

...view details