ਅੱਜ ਦੀਆਂ ਵੱਡੀਆਂ ਖਬਰਾਂ
- ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਸਾਦੇ ਢੰਗ ਨਾਲ ਕੀਤਾ ਮੁੱਖ ਮੰਤਰੀ ਚੰਨੀ ਨੇ ਆਪਣੇ ਕਾਕੇ ਦਾ ਵਿਆਹ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਪੁੱਤਰ ਨਵਜੀਤ ਦਾ ਵਿਆਹ ਸਾਦਗੀ ਨਾਲ ਕਰ ਕੇ ਇਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਜਿੱਥੇ ਵਿਆਹ ਵਿੱਚ ਤੜਕ ਭੜਕ ਨਹੀਂ ਦਿਸੀ, ਉਥੇ ਹੀ ਆਨੰਦ ਕਾਰਜਾਂ ਮਗਰੋਂ ਨਵੇਂ ਵਿਆਹੇ ਜੋੜੇ ਦੇ ਨਾਲ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਸਮੇਤ ਸਾਰੇ ਮਹਿਮਾਨਾਂ ਨੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਪੁੱਤਰ ਨਵਜੀਤ ਦਾ ਵਿਆਹ ਸਾਦਗੀ ਨਾਲ ਕਰ ਕੇ ਇਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ। ਜਿੱਥੇ ਵਿਆਹ ਵਿੱਚ ਤੜਕ ਭੜਕ ਨਹੀਂ ਦਿਸੀ।
2. CM ਚੰਨੀ ਦੇ ਪੁੱਤਰ ਦੇ ਵਿਆਹ ਸਮਾਗਮ ‘ਚ ਨਹੀਂ ਪਹੁੰਚੇ ਸਿੱਧੂ, ਵੈਸ਼ਨੋ ਦੇਵੀ ਟੇਕਿਆ ਮੱਥਾ
ਨਵਜੋਤ ਸਿੰਘ ਸਿੱਧੂ(Navjot Singh Sidhu) ਵੱਲੋਂ ਵੈਸ਼ਨੋ ਦੇਵੀ ਮੰਦਿਰ ਵਿੱਚ ਮੱਥਾ ਟੇਕਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ (Cabinet Minister Vijayinder Singla) ਅਤੇ ਵਿਧਾਇਕ ਰਾਜਕੁਮਾਰ ਚੱਬੇਵਾਲ ਵੀ ਨਜ਼ਰ ਆਏ ਹਨ। ਇਸ ਸਬੰਧੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਪੁੱਤਰ ਦਾ ਅੱਜ ਦੇ ਹੀ ਦਿਨ ਵਿਆਹ ਵੀ ਹੈ। ਪਰ ਸਿੱਧੂ ਅਤੇ ਉਨ੍ਹਾਂ ਨਾਲ ਮੰਤਰੀ ਸਿੰਗਲਾ ਵਿਆਹ ਸਮਾਗਮ ਵਿੱਚ ਨਹੀਂ ਪਹੁੰਚੇ ਬਲਿਕ ਵੈਸ਼ਨੋ ਦੇਵੀ ਮੰਦਿਰ ਵਿੱਚ ਮੱਥਾ ਟੇਕਿਆ ਗਿਆ ਹੈ।
3. ਦਿੱਲੀ ਪੁਲਿਸ ਦੇ ਕਾਂਸਟੇਬਲ ਨੇ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਨੂੰ ਮਾਰੀ ਗੋਲੀ
ਸਫਦਰਜੰਗ (Safdarjung) ਇਲਾਕੇ ਵਿੱਚ ਦਿੱਲੀ ਪੁਲਿਸ (Delhi Police) ਦੇ ਇੱਕ ਕਾਂਸਟੇਬਲ (Constable) ਨੇ ਪੈਸੇ ਦੇ ਲੈਣ-ਦੇਣ ਨੂੰ ਲੈਕੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ। ਮ੍ਰਿਤਕ ਵਿਅਕਤੀ ਹਰਿਆਣਾ ਪੁਲਿਸ (Haryana Police) ਵਿੱਚ ਸਬ ਇੰਸਪੈਕਟਰ (Sub Inspector) ਦੇ ਅਹੁਦੇ 'ਤੇ ਤਾਇਨਾਤ ਸੀ। ਘਟਨਾ ਸਵੇਰੇ 8:00 ਵਜੇ ਦੇ ਕਰੀਬ ਦੀ ਹੈ। ਸਫਦਰਜੰਗ (Safdarjung) ਇਲਾਕੇ ਵਿੱਚ ਦਿੱਲੀ ਪੁਲਿਸ (Delhi Police) ਦੇ ਇੱਕ ਕਾਂਸਟੇਬਲ (Constable) ਨੇਪੈਸੇ ਦੇ ਲੈਣ-ਦੇਣ ਨੂੰ ਲੈਕੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ।
Explainer--
1. ਟਰਾਂਸਪੋਰਟ ਮਾਫੀਆ ਖਿਲਾਫ਼ ਵੱਡੀ ਕਾਰਵਾਈ, 25 ਹੋਰ ਬੱਸਾਂ ਜ਼ਬਤ
ਟਰਾਂਸਪੋਰਟ ਵਿਭਾਗ (Transportation Department) ਨੇ ਵੱਡੇ ਘਰਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ’ਤੇ ਵੱਡੀ ਕਾਰਵਾਈ ਕਰਦੇ ਹੋਏ 25 ਬੱਸਾਂ ਨੂੰ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਬੱਸਾਂ ਬਿਨਾਂ ਟੈਕਸ ਅਤੇ ਟਾਇਮ ਤੋਂ ਚੱਲ ਰਹੀਆਂ ਸਨ। ਇਸਦੇ ਨਾਲ ਵਿਭਾਗ ਨੇ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਟਰਾਂਸਪੋਰਟ ਵਿਭਾਗ(Transportation Department) ਗੁਰਦਾਸਪੁਰ ਨੇ ਅੱਜ (ਐਤਵਾਰ) ਨੂੰ ਜ਼ਿਲ੍ਹੇ ਵਿੱਚ ਵੱਡੀ ਕਾਰਵਾਈ ਕਰਦਿਆਂ ਬਿਨਾਂ ਟੈਕਸ,ਬਿਨਾਂ ਟਾਈਮ ਤੋਂ ਚੱਲ ਰਹੀਆਂ ਵੱਡੇ ਘਰਾਂ ਦੀਆਂ ਨਿੱਜੀ ਕੰਪਨੀਆਂ ਦੀਆਂ 25 ਬੱਸਾਂ ਨੂੰ ਜ਼ਬਤ ਕਰ ਲਿਆ ਹੈ।
Exclusive--
ਸੁਖਬੀਰ ਬਾਦਲ ਨੇ ਸਟੇਜ ਤੋਂ ਇਹ ਕੀਤੇ ਵੱਡੇ ਐਲਾਨ
ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਦੋ ਹਜਾਰ ਬਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਬਣਦੀ ਹੈ ਤਾਂ ਪੂਰੇ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੇ ਦੁਬਾਰਾ ਤੋਂ ਕਾਰਡ ਬਣਾਏ ਜਾਣਗੇ ਅਤੇ ਗ਼ਰੀਬ ਲੋਕਾਂ ਦੇ ਨੀਲੇ ਕਾਰਡ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਧਾਰਕਾਂ ਦੇ ਪਰਿਵਾਰਾਂ ‘ਚੋਂ ਮਹਿਲਾ ਮੁਖੀ ਔਰਤ ਨੂੰ 2000 ਰੁਪਇਆ ਪ੍ਰਤੀ ਮਹੀਨਾ ਵੀ ਦਿੱਤਾ ਜਾਵੇਗਾ। ਪੂਰੇ ਦੇਸ਼ ਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਅੰਦੋਲਨ ਆਪਣੇ ਸਿਖਰ ਤੇ ਹੈ। ਉੱਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸੂਬੇ ਦੇ ਵਿੱਚ ਸਿਆਸੀ ਮਾਹੌਲ ਗਰਮਾ ਚੁੱਕਿਆ ਹੈ।