ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਐਕਸ਼ਨ ‘ਚ ਆਏ ਕੈਪਟਨ, ਕਿਹਾ ਸਿੱਧੂ ਨੂੰ ਨਹੀਂ ਬਣਨ ਦਿਆਂਗਾ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਤਗੜੇ ਹੋ ਗਏ ਹਨ। ਉਹ ਐਕਸ਼ਨ ਮੋਡ ਵਿੱਚ ਆ ਗਏ ਹਨ। ਮੁੱਖ ਮੰਤਰੀ ਦੀ ਕੁਰਸੀ ਖੁਸਣ ਤੋਂ ਬਾਅਦ ਉਨ੍ਹਾਂ ਪਹਿਲੀ ਵਾਰ ਸਖ਼ਤ ਐਲਾਨ ਕਰਦਿਆਂ ਕਹਿ ਦਿੱਤਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਪੂਰੀ ਵਾਹ ਲਾ ਦੇਣਗੇ, ਭਾਵੇਂ ਕੁਝ ਵੀ ਕਰਨਾ ਪੈ ਜਾਏ। ਪਿਛਲੇ ਇੱਕ ਹਫਤੇ ਤੋਂ ਚੱਲੇ ਆ ਰਹੇ ਘਟਨਾਕ੍ਰਮ ਵਿੱਚ ਇਹ ਪਹਿਲਾ ਮੌਕਾ ਹੈ ਕਿ ਉਹ ਆਪਣੇ ਤਲਖ਼ ਰੂਪ ਵਿੱਚ ਦਿਸੇ ਹਨ।
2. ਕੈਪਟਨ ਹਨ ਸੀਜਨਲ ਰਾਜਨੀਤਕ, ਲੈਣਗੇ ਅਹਿਮ ਫੈਸਲਾ
ਪੰਜਾਬ (Punjab) ਵਿੱਚ ਪਿਛਲੇ ਇੱਕ ਹਫਤੇ ਵਿੱਚ ਸਰਕਾਰ ਵਿੱਚ ਕਾਫ਼ੀ ਬਦਲਾਅ ਦੇਖਣ ਨੂੰ ਮਿਲੇ। ਮੁੱਖ ਮੰਤਰੀ ਵੀ ਨਵੇਂ ਚੁਣੇ ਗਏ ਕੈਪਟਨ ਅਮਰਿੰਦਰ ਸਿੰਘ (Captain Amrinder Singh)ਨੇ ਅਸਤੀਫਾ ਦਿੱਤਾ ਅਤੇ ਉਸ ਦੇ ਬਾਅਦ 5 ਨਾਵਾਂ ਉੱਤੇ ਮੋਹਰ ਲੱਗਦੇ-ਲੱਗਦੇ ਅੰਤ ਵਿੱਚ ਚਰਨਜੀਤ ਸਿੰਘ ਚੰਨੀ (Charanjit Singh Channi) ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ। ਉਸ ਦੇ ਬਾਅਦ ਤੋਂ ਹੀ ਇਹੋ ਸਵਾਲ ਉਠ ਰਿਹਾ ਹੈ ਕਿ ਹੁਣ ਸਾਬਕਾ ਮੁੱਖਮੰਤਰੀ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ, ਉਹ ਹੁਣ ਕੀ ਕਰਨਗੇ। ਉਨ੍ਹਾਂ ਦੇ ਕੋਲ ਹੁਣ ਕੀ ਆਪਸ਼ਨ ਹੈ। ਕੀ ਉਹ ਪਾਰਟੀ ਵਿੱਚ ਹੀ ਬਣੇ ਰਹਿਣਗੇ ਜਾਂ ਫੇਰ ਕਿਸੇ ਹੋਰ ਰਾਜਨੀਤਕ ਦਲ ਦਾ ਪੱਲਾ ਫੜਨਗੇ।
3. ਜਲਦ ਬਣੇਗਾ ਹਰਿਆਣਾ ਦਾ ਵੱਖ ਵਿਧਾਨ ਸਭਾ ਸਦਨ, ਪੰਜਾਬ ਯੂਨੀਵਰਸਿਟੀ 'ਚ ਵੀ ਮਿਲੇਗੀ ਹਿੱਸੇਦਾਰੀ
ਹਰਿਆਣਾ ਦੀ ਨਵੀਂ ਵਿਧਾਨ ਸਭਾ ਬਣਨ ਦਾ ਰਸਤਾ ਸਾਫ਼ (Haryana separate assembly house)ਹੋ ਗਿਆ ਹੈ। ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ (Haryana Vidhan Sabha Speaker Gyan Chand Gupta)ਦੀਆਂ ਤਿੰਨਾਂ ਮੰਗਾਂ ਕੇਂਦਰ ਸਰਕਾਰ ਨੇ ਮੰਨ ਲਈ ਹੈ।