ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
- ਟਿਫਨ ਬੰਬ ਮਾਮਲੇ ‘ਚ ਕੈਪਟਨ ਵੱਲੋਂ ਹਾਈ ਅਲਰਟ ਜਾਰੀਤੇਲ ਟੈਂਕਰ ਨੂੰ ਆਈ.ਈ.ਡੀ. ਟਿਫ਼ਨ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 4 ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਣ ਨਾਲ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪਿਛਲੇ 40 ਦਿਨਾਂ ਦੌਰਾਨ ਬੇਨਕਾਬ ਕੀਤੇ ਗਏ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸਦੇ ਚੱਲਦੇ ਭੀੜ-ਭਾੜ ਵਾਲੇਇਲਾਕਿਆਂ ਅਤੇ ਨਾਜ਼ੁਕ ਥਾਵਾਂ`ਤੇ ਸੁਰੱਖਿਆ ਵਧਾਈ ਗਈ ਹੈ।
2. ਟਾਈਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਇਹ ਚਿਹਰੇ ਹੋਏ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi), ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਅਤੇ ਸੀਰਮ ਇੰਸਟੀਚਿਟ ਆਫ਼ ਇੰਡੀਆ ਦੇ ਸੀਈਓ (Serum Institute of India) ਆਦਰ ਪੂਨਾਵਾਲਾ ਨੂੰ ਟਾਈਮ ਮੈਗਜ਼ੀਨ (Time Magazine) ਦੁਆਰਾ ਜਾਰੀ 2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
3. ਵਿਵਾਦਤ ਬਿਆਨ ਦੇਣ ਮਗਰੋਂ ਹਰਮਿੰਦਰ ਸਿੰਘ ਕਾਹਲੋਂ ਨੇ ਮੰਗੀ ਮੁਆਫ਼ੀ, ਸੁਣੋ ਕਿਵੇਂ ਬਦਲੇ ਬਿਆਨ...
ਪੰਜਾਬ ਵਿੱਚ ਭਾਜਪਾ (BJP) ਤੇ ਇਸ ਦੇ ਆਗੂਆਂ ਦਾ ਭਾਰੀ ਵਿਰੋਧ ਹੋਣ ਤੇ ਇਥੋਂ ਤੱਕ ਕਿ ਉਨ੍ਹਾਂ ਨਾਲ ਮਾਰਕੁੱਟ ਦੀਆਂ ਘਟਨਾਵਾਂ ਵਾਪਰਣ ਦੇ ਬਾਵਜੂਦ ਪਾਰਟੀ ਆਗੂ ਸ਼ਬਦਾਵਲੀ ‘ਤੇ ਕਾਬੂ ਨਹੀਂ ਰੱਖ ਰਹੇ ਹਨ। ਅਜਿਹਾ ਹੀ ਇੱਕ ਬਿਆਨ ਪਾਰਟੀ ਲਈ ਵੱਡੀ ਮੁਸੀਬਤ ਬਣ ਗਿਆ ਹੈ। ਨਵੇਂ ਬਣਾਏ ਬੁਲਾਰੇ ਹਰਮਿੰਦਰ ਸਿੰਘ ਕਾਹਲੋਂ (Harminder Singh Kahlon) ਵੱਲੋਂ ਕਿਸਾਨਾਂ ਨੂੰ ਡਾਂਗਾਂ ਮਾਰ ਕੇ ਭਜਾਉਣ ਦੇ ਬਿਆਨ ‘ਤੇ ਪੰਜਾਬ ਵਿੱਚ ਵੱਡਾ ਰੋਸ਼ ਪੈਦਾ ਹੋ ਗਿਆ ਹੈ ਤੇ ਕਿਸਾਨਾਂ ਨੇ ਉਨ੍ਹਾਂ ਦੇ ਘਰ ਅੱਗੇ ਧਰਨਾ ਤੱਕ ਲਗਾ ਦਿੱਤਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਪੀਪੀਸੀਸੀ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਲਾਹਕਾਰਾਂ (Advisor) ਵੱਲੋਂ ਦਿੱਤੇ ਬਿਆਨਾਂ ਕਾਰਨ ਸਿੱਧੂ ਬੈਕਫੁੱਟ ‘ਤੇ ਆ ਗਏ ਸੀ ਤੇ ਇਥੇ ਤਾਂ ਭਾਜਪਾ ਪਹਿਲਾਂ ਹੀ ਵਿਰੋਧ ਝੱਲ ਰਹੀ ਹੈ ਤੇ ਉਤੋਂ ਭਾਜਪਾ ਵੱਲੋਂ ਕਿਸਾਨਾਂ ਬਾਰੇ ਇਤਰਾਜਯੋਗ ਬਿਆਨ (Objectionable Remarks) ਰੁਕਣ ਦਾ ਨਾਂ ਨਹੀਂ ਲੈ ਰਹੇ।