ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...
ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਜੋਰ ਸ਼ੋਰ ਨਾਲ ਉਤਰ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਇੱਕੋ ਝਟਕੇ ਕਈ ਹੋਰ ਉਮੀਦਵਾਰਾਂ ਦਾ ਐਲਾਨ ਕਰਕੇ ਵੱਡਾ ਧਮਾਕਾ ਕਰ ਦਿੱਤਾ ਹੈ। ਪਾਰਟੀ ਇਸ ਤੋਂ ਪਹਿਲਾਂ ਦੋ ਦਰਜਣ ਤੋਂ ਵੱਧ ਉਮੀਦਵਾਰ ਐਲਾਨ ਚੁੱਕੀ ਹੈ ਤੇ ਅੱਜ ਦੀ ਸੂਚੀ ਦੇ ਹਿਸਾਬ ਨਾਲ 64 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ
2.ਕੈਪਟਨ ਦੀ ਕਿਸਾਨਾਂ ਨੂੰ ਅਪੀਲ, 'ਦਿੱਲੀ ’ਚ ਕਰੋ ਪ੍ਰਦਰਸ਼ਨ, ਆਪਣੇ ਪੰਜਾਬ ਨੂੰ ਨਾ ਵਿਗਾੜੋ'
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Capt Amarinder Singh) ਨੇ ਅੱਗੇ ਕਿਹਾ ਕਿ ਪੰਜਾਬ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਜੇਕਰ ਪੰਜਾਬ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਤਾਂ ਕਿਸਾਨਾਂ (Farmer) ਦਾ ਇਨ੍ਹਾਂ ਇਕੱਠ ਦਿੱਲੀ ਬਾਰਡਰ ’ਤੇ ਨਹੀਂ ਹੋਣਾ ਸੀ। ਪੰਜਾਬ ਕਿਸਾਨਾਂ ਦਾ ਹੀ ਹੈ।
3.ETT ਅਧਿਆਪਕਾਂ ਨੇ ਨਹਿਰ ‘ਚ ਮਾਰੀਆਂ ਛਾਲਾਂ, ਵੀਡੀਓ ਆਈ ਸਾਹਮਣੇ
ਪਟਿਆਲਾ: ਈ.ਟੀ.ਟੀ ਅਧਿਆਪਕਾਂ (ETT teachers) ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਸਰਕਾਰ (State Government) ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਕਾਰਨ ਪਟਿਆਲਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ। 2 ਅਧਿਆਪਕਾਂ ਦਿਨੇਸ਼ ਬਜਾਜ ਫਾਜਲਿਕਾ ਅਤੇ ਸੁਖਪ੍ਰੀਤ ਸਿੰਘ ਮਾਨਸਾ ਵੱਲੋਂ ਛਾਲ ਮਾਰੀ ਗਈ ਹੈ। ਇਸ ਦੌਰਾਨ ਪ੍ਰਦਰਨਸ਼ਨਕਾਰੀਆਂ ਵੱਲੋਂਪਸਿਆਣਾ ਭਾਖੜਾ ਦੇ ਪੁੱਲ ਉਪਰ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ।
Explainer--
1.ਓਲੰਪਿਅਨ ਮਨਪ੍ਰੀਤ ਸਿੰਘ ਦੇ ਨਾਮ ‘ਤੇ ਰੱਖਿਆ ਸਰਕਾਰੀ ਸਕੂਲ ਦਾ ਨਾਮ
ਜਲੰਧਰ: ਓਲੰਪਿਅਨ ਮਨਪ੍ਰੀਤ ਸਿੰਘ (Olympian Manpreet Singh) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸਮਾਗਮ ਦੌਰਾਨ ਰਸਮੀ ਤੌਰ ‘ਤੇ ਨਾਮ ਰੱਖਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਹਾਕੀ ਓਲੰਪੀਅਨ ਮਨਪ੍ਰੀਤ ਸਿੰਘ ਉਨ੍ਹਾਂ ਦੇ ਮਾਤਾ ਜੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਸਮੇਤ ਓਲੰਪੀਅਨ ਮਨਦੀਪ ਸਿੰਘ ਅਤੇ ਉਸਦੇ ਪਰਿਵਾਰਿਕ ਮੈਂਬਰ ਵੀ ਪਹੁੰਚੇ। ਇਸ ਸਮਾਗਮ ਮੌਕੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਪਰਗਟ ਸਿੰਘ (Pargat Singh) ਪਹੁੰਚੇ
Exclusive--
1.ਮੋਹਾਲੀ 'ਚ ਖੁੱਲ੍ਹਿਆ ਨਵਾਂ ਡਾਈਗਨੋਸ ਸੈਂਟਰ, ਸਸਤੇ ਰੇਟ 'ਤੇ ਮਿਲੇੇਗੀ ਟੈਸਟ ਸੁਵਿਧਾ
ਮੋਹਾਲੀ:ਪੰਜਾਬ ਸਰਕਾਰ (Punjab government) ਨੇ ਪੰਜਾਬ ਦੇ ਲੋਕਾਂ ਲਈ ਸਸਤੇ ਟੈਸਟ ਮੁਹੱਈਆ ਕਰਵਾਉਣ ਲਈ (provide tests facility on cheap rate) ਪੀਪੀਪੀ ਦੇ ਆਧਾਰ 'ਤੇ ਇੱਕ ਨਵਾਂ ਡਾਈਗਨੋਸ ਸੈਂਟਰ ਖੋਲ੍ਹਿਆ ਗਿਆ ਹੈ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir singh sidhu)ਇਸ ਡਾਈਗਨੋਸ ਸੈਂਟਰ (Diagnosis Center) ਦਾ ਉਦਘਾਟਨ ਕਰਨ ਪੁੱਜੇ। ਇਸ ਦੀ ਸ਼ੁਰੂਆਤ ਅੱਜ ਮੋਹਾਲੀ ਦੇ ਫੇਸ 6 'ਚ ਸਥਿਤ ਸਿਵਲ ਹਸਪਤਾਲ ਅੰਦਰ ਖੁਲ੍ਹੇ ਨਵੇਂ ਡਾਈਗਨੋਸਿਸ ਸੈਂਟਰ ਨਾਲ ਹੋਈ ਹੈ।
ਮੋਹਾਲੀ 'ਚ ਖੁੱਲ੍ਹਿਆ ਨਵਾਂ ਡਾਈਗਨੋਸ ਸੈਂਟਰ