ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
- ਅੱਜ ਚੰਡੀਗੜ੍ਹ ਵਿੱਚ ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸਨ ਸਾਂਝਾ ਮੋਰਚਾ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1.ਰਾਜਨਾਥ ਅਤੇ ਡਟੱਨ ਨੇ 2+2 ਮੰਤਰੀਆਂ ਦੀ ਉਦਘਾਟਨੀ ਗੱਲਬਾਤ ਤੋਂ ਪਹਿਲਾਂ ਗੱਲਬਾਤ ਕੀਤੀ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਅਤੇ ਆਸਟਰੇਲੀਆ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਵਿਚਕਾਰ '2+2 ਮੰਤਰੀਆਂ ਦੀ ਗੱਲਬਾਤ' ਦੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਆਪਣੇ ਆਸਟਰੇਲੀਆਈ ਹਮਰੁਤਬਾ ਪੀਟਰ ਡਟੱਨ ਨਾਲ ਗੱਲਬਾਤ ਕੀਤੀ।
2.ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਧਮਾਕਾ, ਸਿਆਸਤਦਾਨਾਂ ਦੀ ਉੱਡੀ ਨੀਂਦ
ਚੰਡੀਗੜ੍ਹ:ਸਿਆਸੀ ਲੀਡਰਾਂ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਸਿਆਸੀ ਲੀਡਰਾਂ ਨੂੰ ਮੰਗ ਰੱਖੀ ਕਿ ਕਿਸਾਨਾਂ ਤੇ ਕੇਸ ਬਣੇ ਹੋਏ ਨੇ ਉਹ ਵਾਪਸ ਲਏ ਜਾਣ, ਰਾਜੇਵਾਲ ਨੇ ਕਿਹਾ ਕਿ ਅਸੀਂ ਸਿਆਸੀ ਲੀਡਰਾਂ ਨੰ ਅਪੀਲ਼ ਕੀਤੀ ਕਿ ਜੇਕਰ ਸਿਆਸੀ ਲੀਡਰਾਂ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਤਾਂ ਵਿਧਾਇਕ ਤੇ ਸਾਂਸਦ ਮੈਂਬਰ ਸੰਸਦ ਅੱਗੇ ਧਰਨਾ ਦੇਣ ਨਾਲ ਹੀ ਕਿਹਾ ਕਿ ਕਿਸਾਨਾਂ ਦਾ ਧਿਆਨ ਮੋਰਚਹੇ ਚ ਲੱਗਿਆ ਹੋਇਆ ਜੇ ਸਿਆਸੀ ਲੀਡਰ ਰੈਲੀਆਂ ਕਰਦੇ ਹਨ ਤਾਂ ਕਿਸਾਨਾਂ ਦਾ ਧਿਆਨ ਹਟਾਉਂਣ ਵਾਲੀ ਗੱਲ ਹੋ ਜਾਂਦੀ ਹੈ
3. ਭਾਰਤ ਬੰਦ ਇਤਿਹਾਸਕ ਹੋਵੇਗਾ, ਕਿਸਾਨਾਂ ਨੇ ਬਣਾਈ ਰਣਨੀਤੀ
ਅੰਦੋਲਨ ਨੂੰ ਸਫਲ ਬਣਾਉਣ ਲਈ ਕਿਸਾਨ ਆਗੂ ਦਿਨ ਰਾਤ ਰਣਨੀਤੀ ਬਣਾ ਰਹੇ ਹਨ। ਇਸੇ ਕੜੀ ਵਿੱਚ ਸ਼ੁੱਕਰਵਾਰ ਨੂੰ ਗਾਜ਼ੀਪੁਰ ਸਰਹੱਦ ਉੱਤੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਭਵਿੱਖ ਲਈ ਰਣਨੀਤੀ ਬਣਾਈ ਗਈ।