ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
1.ਅੱਜ PRTC ਅਤੇ PUNBUS ਮੁਲਾਜ਼ਮਾਂ ਵੱਲੋਂ 4 ਘੰਟੇ ਲਈ ਪੰਜਾਬ ਚ ਚੱਕਾ ਜਾਮ !
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1.ਕੈਪਟਨ ਨੇ ਕੇਂਦਰ ਵੱਲੋਂ ਕਣਕ ਦੀ MSP ’ਚ ਵਾਧੇ ਨੂੰ ਦਿੱਤਾ ਸ਼ਰਮਨਾਕ ਕਰਾਰ
ਕਣਕ ਦੀ ਐਮਐਸਪੀ (MSP) ਨੂੰ ਪ੍ਰਤੀ ਕਵਿੰਟਲ 2015 ਰੁਪਏ ਨਿਰਧਾਰਤ ਕੀਤੇ ਜਾਣ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਤੋਂ ਕਿਤੇ ਹੇਠਾਂ ਦੱਸਦੇ ਹੋਏ ਮੁੱਖ ਮੰਤਰੀ (CM) ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਸੂਬੇ ਵਿੱਚ ਕਣਕ ਦੀ ਪੈਦਾਵਾਰ ਦੀ ਲਾਗਤ ਨੂੰ ਮੁੱਖ ਰੱਖਦਿਆਂ ਪ੍ਰਤੀ ਕਵਿੰਟਲ 2830 ਰੁਪਏ ਐਮਐਸਪੀ ਦਾ ਸੁਝਾਅ ਦਿੱਤਾ ਸੀ
2.ਖਿਡਾਰੀਆਂ ਲਈ ਸ਼ੈੱਫ ਬਣੇ ਕੈਪਟਨ, ਦਾਵਤ ‘ਤੇ ਪਹੁੰਚੇ ਓਲੰਪਿਅਨ
ਖਿਡਾਰੀਆਂ ਦੇ ਲਈ ਮੁੱਖ ਮੰਤਰੀ ਵੱਲੋਂ ਖੁਦ ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਹਨ। ਖਿਡਾਰੀਆਂ ਦੇ ਨਾਲ ਨਾਲ ਪੰਜਾਬ ਦੇ ਮੰਤਰੀ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
3.ਕਣਕ ਦੀ MSP ਤੋਂ ਬਾਦਲ ਪਰਿਵਾਰ ਨਾਖੁਸ਼ !
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਕੇਂਦਰ ਸਰਕਾਰ (Central Government) ਵੱਲੋਂ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 40 ਰੁਪਏ ਫੀਸਦੀ ਕੁਇੰਟਲ ਦੇ ਕੀਤੇ ਵਾਧੇ ਨੁੰ ਰੱਦ ਕਰ ਦਿੱਤਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ( Narendra Modi) ਤੋਂ ਸੋਧ ਦੀ ਮੰਗ ਕੀਤੀ ਹੈ।
4. ਕਣਕ ਸਣੇ ਹਾੜੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ 'ਚ ਵਾਧਾ
ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਤੇਲ ਬੀਜਾਂ, ਦਾਲਾਂ ਅਤੇ ਮੋਟੇ ਅਨਾਜਾਂ ਦੇ ਪੱਖ ਵਿੱਚ ਐਮਐਸਪੀ ਨੂੰ ਮੁੜ ਤਿਆਰ ਕਰਨ ਲਈ ਪਿਛਲੇ ਕੁਝ ਸਾਲਾਂ ਤੋਂ ਸੰਜੀਦਾ ਯਤਨ ਕੀਤੇ ਜਾ ਰਹੇ ਹਨ। ਕੇਂਦਰ ਨੇ ਫਸਲੀ ਵਿਭਿੰਨਤਾ ਨੂੰ ਬੜ੍ਹਾਵਾ ਦੇਣ ਦੇ ਉਪਰਾਲੇ ਵੀ ਕੀਤੇ ਗਏ ਹਨ।
Explainer--
1.ਕੋਰੋਨਾ ਦੀ ਮਾਰ ਬੇਰੁਜ਼ਗਾਰ ਮੂਰਤੀਕਾਰ: ਦਹਾਕਿਆਂ ਤੋਂ ਸ਼ਿਲਪਕਾਰੀ ਦਾ ਕੰਮ ਕਰ ਰਿਹਾ ਪਰਿਵਾਰ ਬਣਾ ਰਿਹੈ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ
ਮੂਰਤੀਕਾਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਇਹ ਕੰਮ ਕਰਦੇ ਆ ਰਹੇ ਹਨ। ਇੱਕ ਮੂਰਤੀ ਨੂੰ ਬਣਾਉਣ ਦੇ ਲਈ ਉਨ੍ਹਾਂ ਨੂੰ ਲਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਹੈ। ਫਿਰ ਮੂਰਤੀ ਨੂੰ ਸੁਕਾਇਆ ਜਾਂਦਾ ਹੈ ਅਤੇ ਫਿਰ 2 ਜਾਂ 3 ਦਿਨ ਬਾਅਦਇਸ ਨੂੰ ਰੰਗ ਕੀਤਾ ਜਾਂਦਾ ਹੈ।
Exclusive--
1.MSP ਦੇ ਨਾ 'ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਮਜ਼ਾਕ ਦਾ ਤੋਹਫ਼ਾ:ਹਰਪਾਲ ਚੀਮਾ
ਚੰਡੀਗੜ੍ਹ: ਕੇਂਦਰ ਸਰਕਾਰ (Central Government) ਵੱਲੋਂ ਫ਼ਸਲਾਂ ਦੇ ਰੇਟਾਂ (MSP) ਵਿੱਚ ਕੀਤੇ ਵਾਧਾ ਕੀਤਾ ਗਿਆ ਹੈ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾਂ (Harpal Singh Cheema )ਵੱਲੋਂ ਫ਼ਸਲਾਂ ਦੇ ਰੇਟ (MSP) ਵਿੱਚ ਵਾਧੇ ਦਾ ਜਵਾਬ ਦਿੰਦਿਆਂ, ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਜਖ਼ਮਾਂ 'ਤੇ ਲੂਣ ਛਿੜਕਿਆ ਹੈ। ਜੋ ਕੇਂਦਰ ਸਰਕਾਰ (Central Government) ਨੇ ਫ਼ਸਲਾਂ ਦੇ ਰੇਟ ਬਹੁਤ ਹੀ ਘੱਟ ਵਧਾਏ ਹਨ। ਜਦੋਂ ਕਿ ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਫਸਲਾਂ ਦੀ ਦਰਾਂ ਵਿੱਚ ਬਹੁਤ ਮਾਮੂਲੀ ਵਾਧਾ ਕੀਤਾ ਗਿਆ ਹੈ।ਜੋ ਕਿ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ।