ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਸ.ਡੀ.ਐਮ ਖਿਲਾਫ਼ ਦਿੱਤਾ ਇਹ ਵੱਡਾ ਬਿਆਨ !
ਕਰਨਾਲ ਵਿੱਚ ਕਿਸਾਨਾਂ ਦੇ ਸਿਰ ਤੋੜਨ ਦੇ ਆਦੇਸ਼ ਦੇਣ ਵਾਲੇ ਐਸ.ਡੀ.ਐਮ ਖ਼ਿਲਾਫ਼ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਗੱਲ ਕਹੀ ਹੈ।
2.ਟੋਕੀਓ ਪੈਰਾਲੰਪਿਕਸ: ਵਿਨੋਦ ਕੁਮਾਰ ਨੇ ਡਿਸਕਸ ਥ੍ਰੋ 'ਚ ਜਿੱਤਿਆ ਕਾਂਸੀ ਦਾ ਤਗਮਾ
ਭਾਰਤ ਦੇ ਪੈਰਾ ਅਥਲੀਟ ਵਿਨੋਦ ਕੁਮਾਰ ਨੇ ਇੱਥੇ ਚੱਲ ਰਹੇ ਟੋਕੀਓ ਪੈਰਾਲੰਪਿਕਸ ਵਿੱਚ ਪੁਰਸ਼ ਡਿਸਕਸ ਥ੍ਰੋ ਐਫ 52 ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਨਾਲ ਹੀ ਭਾਰਤ ਨੇ ਹੁਣ ਤਕ ਤਿੰਨ ਤਮਗੇ ਜਿੱਤ ਲਏ ਹਨ।
3.ਸਿਕੰਦਰ ਸਿੰਘ ਮਲੂਕਾ ਵੱਲੋਂ ਟਿਕਟ ਲੈਣ ਤੋਂ ਇਨਕਾਰ
ਸੁਖਬੀਰ ਬਾਦਲ ਵਲੋਂ ਸਿਕੰਦਰ ਮਲੂਕਾ ਨੂੰ ਰਾਮਪੁਰਾ ਫੂਲ ਤੋਂ ਉਮੀਦਾਵਰ ਐਲਾਨਿਆ ਸੀ। ਜਿਸ ਤੋਂ ਕੁਝ ਮਿੰਟ ਬਾਅਦ ਹੀ ਮਲੂਕਾ ਨੇ ਚੋਣ ਲੜਨ ਤੋਂ ਇਨਕਾਰ ਕਰਦਿਆਂ ਟਿਕਟ ਰੱਦ ਕਰ ਦਿੱਤੀ ਤੇ ਐਲਾਨ ਕੀਤਾ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਰਾਮਪੁਰਾ ਫੂਲ ਸੀਟ ਤੋਂ ਚੋਣ ਲੜੇਗਾ।
Explainer--
1.ਕਾਬੁਲ 'ਚ ਅਮਰੀਕਾ ਦੀ ਏਅਰ ਸਟ੍ਰਾਈਕ, ਏਅਰਪੋਰਟ ਜਾ ਰਹੇ ਆਤਮਘਾਤੀ ਹਮਲਾਵਰ ਨੂੰ ਉਡਾਇਆ
ਸਮਾਚਾਰ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ 'ਤੇ ਹੋਏ ਆਤਮਘਾਤੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਹਮਲੇ ਲਈ ਵਿਸਫੋਟਕਾਂ ਨਾਲ ਭਰੀ ਕਾਰ ਲੈ ਕੇ ਜਾ ਰਹੇ ਆਤਮਘਾਤੀ ਹਮਲਾਵਰ 'ਤੇ ਅਮਰੀਕਾ ਨੇ ਹਵਾਈ ਹਮਲਾ ਕੀਤਾ, ਜਿਸ ਕਾਰਨ ਵਾਹਨ ਨੂੰ ਉਡਾ ਦਿੱਤਾ ਗਿਆ। ਇਸ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਇਹ ਖ਼ਬਰ ਲਿਖੇ ਜਾਣ ਤੱਕਅਮਰੀਕਾ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
Exclusive-- ਕਿਸਾਨਾਂ ਦੇ ਧਰਨੇ ‘ਚ ਪਹੁੰਚੇ ਪੰਜਾਬੀ ਗਾਇਕ ਐਮੀ ਵਿਰਕ
ਮੁਹਾਲੀ:ਪਿਛਲੇ ਦਿਨਾਂ ਹਿੰਦੀ ਫਿਲਮ ਆਉਣ ਤੋਂ ਬਾਅਦ ਪੰਜਾਬੀ ਗਾਇਕ ਐਮੀ ਵਿਰਕ ‘ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਸਨ। ਜਿਸ ਨੂੰ ਲੈਕੇ ਐਮੀ ਵਿਰਕ ਦੇ ਪੁਤਲੇ ਵੀ ਸਾੜੇ ਗਏ ਸਨ। ਜਿਸ ਤੋਂ ਬਾਅਦ ਐਮੀ ਵਿਰਕ ਨੇ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਸਪਸ਼ਟੀ ਕਰਨ ਦਿੱਤਾ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ, ਕਿ ਮੈਂ ਕਿਸਾਨ ਦਾ ਪੁੱਤ ਹਾਂ, ਮੈਂ ਕਿਸਾਨਾਂ ਕਿਵੇਂ ਧੋਖਾ ਕਰ ਸਕਦਾ ਹੈ। ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਐਮੀ ਵਿਰਕ ਦੇ ਹੱਕ ਵਿੱਚ ਇੱਕ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਸੀ।
ਕਿਸਾਨਾਂ ਦੇ ਧਰਨੇ ‘ਚ ਪਹੁੰਚੇ ਪੰਜਾਬੀ ਗਾਇਕ ਐਮੀ ਵਿਰਕ