ਪੰਜਾਬ

punjab

ETV Bharat / bharat

ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਲੈਨਿਨ ਰੇਚਾਹਨਾਥਨ ਦਾ ਦੇਹਾਂਤ - ਤਾਮਿਲਨਾਡੂ ਵੈੱਬਸਾਈਟ

ਈਟੀਵੀ ਭਾਰਤ ਤਾਮਿਲਨਾਡੂ ਵੈੱਬਸਾਈਟ ਲਈ ਚੇਨਈ ਵਿੱਚ ਕੰਮ ਕਰ ਰਹੇ ਸੀਨੀਅਰ ਪੱਤਰਕਾਰ ਲੈਨਿਨ ਰੇਚਾਹਨਾਥਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।

ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਲੈਨਿਨ ਰੇਚਾਹਨਾਥਨ ਦਾ ਦਿਹਾਂਤ!
ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਲੈਨਿਨ ਰੇਚਾਹਨਾਥਨ ਦਾ ਦਿਹਾਂਤ!

By

Published : Aug 7, 2023, 10:45 PM IST

ਚੇਨਈ: ਲੈਨਿਨ ਰੇਚਾਹਨਾਥਨ (38) ਪੁਡੂਕੋਟਈ ਜ਼ਿਲ੍ਹੇ ਦੇ ਅਰਥਾੰਗੀ ਦਾ ਰਹਿਣ ਵਾਲਾ ਸੀ। ਉਹ ਈਟੀਵੀ ਭਾਰਤ ਤਾਮਿਲਨਾਡੂ ਮੀਡੀਆ, ਚੇਨਈ ਬਿਊਰੋ ਦੇ ਸੀਨੀਅਰ ਪੱਤਰਕਾਰ ਵਜੋਂ ਕੰਮ ਕਰ ਰਹੇ ਸਨ। ਉਹ ਵਾਤਾਵਰਣ ਦੀਆਂ ਖ਼ਬਰਾਂ ਨੂੰ ਜਨੂੰਨ ਅਤੇ ਸਮਾਜਿਕ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਵਰ ਕਰਦੇ ਸਨ। ਲੈਨਿਨ ਤਾਮਿਲਨਾਡੂ ਦੇ ਜਨਰਲ ਸਕੱਤਰੇਤ ਦੀਆਂ ਖ਼ਬਰਾਂ ਨੂੰ ਵੀ ਉਤਸੁਕਤਾ ਨਾਲ ਰਿਕਾਰਡ ਕਰਦੇ ਸਨ।

ਕਿੱਥੇ-ਕਿੱਥੇ ਕੀਤਾ ਕੰਮ:ਲੈਨਿਨ ਪਹਿਲਾਂ ਇੰਡੀਅਨ ਐਕਸਪ੍ਰੈਸ, ਡੀਟੀ ਨੈਕਸਟ ਅਤੇ ਡੇਕਨ ਕ੍ਰੋਨਿਕਲ ਵਰਗੇ ਅੰਗਰੇਜ਼ੀ ਅਖਬਾਰਾਂ ਲਈ ਵੀ ਕੰਮ ਕਰ ਚੁੱਕੇ ਹਨ। ਇੱਕ ਉੱਘੇ ਪੱਤਰਕਾਰ ਲੈਨਿਨ ਦਾ ਅੱਜ ਸ਼ਾਮ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।

ਪ੍ਰਮਾਤਾਮਾ ਅੱਗੇ ਅਰਦਾਸ : ਚੇਨਈ ਪ੍ਰੈੱਸ ਕਲੱਬ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਈਟੀਵੀ ਭਾਰਤ ਦੇ ਮੀਡੀਆ ਅਤੇ ਸਟਾਫ ਦੀ ਵੱਲੋਂ ਵੀ ਲੈਨਿਨ ਰੇਚਹਾਨਾਥਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰਮਾਤਾਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਪ੍ਰਮਾਤਾਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖ਼ਸ਼ੇ।

ABOUT THE AUTHOR

...view details