ਸ਼੍ਰੀਨਗਰ: ਮੰਗਲਵਾਰ ਨੂੰ ਪੱਛਮੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਚ ਸੁਰੱਖਿਆ ਬਾਲਂ ਵੱਲੋਂ 3 ਪੱਤਰਕਾਰਾਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟੇ ਗਏ ਇਨ੍ਹਾਂ 3 ਪੱਤਰਕਾਰਾਂ 'ਚ ਈਟੀਵੀ ਭਾਰਤ ਦਾ ਪੱਤਰਕਾਰ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਇਹ ਤਿੰਨੋਂ ਹੀ ਪੱਤਰਕਾਰ ਜੰਮੂ ਕਸ਼ਮੀਰ 'ਚ ਹੋ ਰਹੀਆਂ ਡੀਡੀਸੀ ਚੋਣਾਂ ਦੇ ਪੰਜਵੇਂ ਗੇੜ੍ਹ ਨੂੰ ਕਵਰ ਕਰ ਰਹੇ ਸਨ।
ਈਟੀਵੀ ਭਾਰਤ ਦੇ ਪੱਤਰਕਾਰ ਸਣੇ 3 ਪੱਤਰਕਾਰਾਂ ਦੀ ਕੁੱਟਮਾਰ ਈਟੀਵੀ ਭਾਰਤ ਦੇ ਪੱਤਰਕਾਰ ਫਿਆਜ਼ ਅਹਿਮਦ ਨੇ ਦੱਸਿਆ ਕਿ ਉਹ ਅਤੇ 2 ਹੋਰ ਪੱਤਰਕਾਰ ਮੁਦਾਸਿਰ ਕਾਦਰੀ( ਨਿਊਜ਼18) ਅਤੇ ਜੁਨੈਦ ਰਾਫੀਕਿਊ (ਪੰਜਾਬ ਕੇਸਰੀ) ਪੁਲਿਸ ਵੱਲੋਂ ਕੁੱਟੇ ਗਏ ਹਨ ਜਦਕਿ ਉਹ ਸਾਰੇ ਮਹਿਜ਼ ਆਪਣਾ ਨੈਤਿਕ ਕੰਮ ਕਰ ਰਹੇ ਸਨ।
ਅਹਿਮਦ ਨੇ ਅੱਗੇ ਦੱਸਿਆ ਕਿ "ਮੈਂ ਗੁਪਕਾਰ ਗਠਬੰਧਨ ਦੇ ਸਥਾਨਕ ਪੀਪਲਜ਼ ਅਲਾਇੰਸ ਦੇ ਉਮੀਦਵਾਰ ਤੋਂ ਸਵਾਲ ਪੁੱਛ ਰਿਹਾ ਸੀ ਜੋ ਜੋ ਦਾਅਵਾ ਕਰ ਰਿਹਾ ਸੀ ਕਿ ਉਸਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦੋਂ ਮੈਂ ਪੁਲਿਸ ਨਾਲ ਅਧਿਕਾਰਤ ਰੂਪ ਵਿਚ ਸੰਪਰਕ ਕੀਤਾ ਤਾਂ ਸਾਨੂੰ ਉਨ੍ਹਾਂ ਨੇ ਕੁੱਟਿਆ। "ਪੁਲਿਸ ਨੇ ਸਾਡਾ ਸਾਮਾਨ ਵੀ ਜ਼ਬਤ ਕਰ ਲਿਆ ਹੈ।"
ਘਟਨਾ ਦੌਰਾਨ ਜੁਨੈਦ ਬੇਹੋਸ਼ ਹੋਇਆ ਅਤੇ ਉਸ ਨੂੰ ਸ਼੍ਰੀਗੁਫਵਾਰਾ ਹਸਪਤਾਲ ਭਰਤੀ ਕੀਤਾ ਗਿਆ ਹੈ।
ਇਸ ਦੌਰਾਨ ਅਨੰਤਨਾਗ ਦੇ ਐਸਐਸਪੀ ਸੰਦੀਪ ਚੌਧਰੀ ਅਤੇ ਅਨੰਤਨਾਗ ਦੇ ਡੀਸੀ ਕੇ ਕੇ ਸਿੱਧ ਨੇ ਈਟੀਵੀ ਭਾਰਤ ਵੱਲੋਂ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਫੋਨ ਕਾਲ ਦਾ ਜਵਾਬ ਨਹੀਂ ਦਿੱਤਾ।
ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਉਹ ਜਲਦ ਹੀ ਘਟਨਾ ਜੀ ਜਾਂਚ ਪੜਾਤਲ ਕਰਨਗੇ ਅਤੇ ਬਣਦੀ ਕਾਰਵਾਈ ਵੀ ਕਰਨਗੇ।
ਕਸ਼ਮੀਰ ਪ੍ਰੈਸ ਕਲੱਬ ਨੇ ਦੱਖਣੀ ਕਸ਼ਮੀਰ ਵਿੱਚ ਪੁਲਿਸ ਦੁਆਰਾ ਤਿੰਨ ਪੱਤਰਕਾਰਾਂ ਦੀ ਕੁੱਟਮਾਰ ਦੀ ਨਿੰਦਾ ਕੀਤੀ ਹੈ। ਇੱਕ ਬਿਆਨ ਵਿੱਚ ਕਸ਼ਮੀਰ ਪ੍ਰੈਸ ਕਲੱਬ ਨੇ ਕਿਹਾ, “ਇਹ ਘਟਨਾ ਮੰਦਭਾਗੀ ਹੈ ਅਤੇ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰੈਸ ਦੀ ਆਜ਼ਾਦੀ ਦੀ ਪੂਰੀ ਤਰ੍ਹਾਂ ਅਣਗੌਲਿਆ ਕਰਨ ਵਾਲੇ ਇਸ ਕੰਮ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਚੋਣ ਅਧਿਕਾਰੀ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਘਟਨਾਵਾਂ ਦਾ ਨੋਟਿਸ ਲੈਣ ਅਤੇ ਸਬੰਧਤ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਆਰੰਭ ਕਰਨ। ”