ਨਵੀਂ ਦਿੱਲੀ : ਰਿਟਾਇਰਮੈਂਟ ਫੰਡ ਬਾਡੀ ਈਪੀਐਫਓ ਨੇ ਵੀਰਵਾਰ ਨੂੰ ਇੰਪਲਾਈਜ਼ ਪ੍ਰੋਵੀਡੈਂਟ ਫੰਡ (ਈਪੀਐਫ਼) ਨੂੰ ਮੌਜੂਦਾ ਵਿੱਤੀ ਵਰ੍ਹੇ ਲਈ 8.5 ਫ਼ੀਸਦੀ ਵਿਆਜ਼ ਅਦਾ ਕਰਨ ਦਾ ਫੈਸਲਾ ਕੀਤਾ ਹੈ। ਪੰਜ ਕਰੋੜ ਤੋਂ ਵੱਧ ਸਰਗਰਮ ਸ਼ੇਅਰ ਧਾਰਕ ਈਪੀਐਫਓ ਨਾਲ ਜੁੜੇ ਹੋਏ ਹਨ।
ਸੂਤਰਾਂ ਨੇ ਦੱਸਿਆ ਕਿ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਦੀ ਕੇਂਦਰੀ ਟਰੱਸਟ ਬੋਰਡ, ਨੇ ਵੀਰਵਾਰ ਨੂੰ ਸ੍ਰੀਨਗਰ 'ਚ ਹੋਈ ਇੱਕ ਮੀਟਿੰਗ ਵਿੱਚ, ਸਾਲ 2020-21 ਲਈ ਵਿਆਜ ਦਰ 8.5 ਫ਼ੀਸਦੀ ਰੱਖਣ ਦਾ ਫੈਸਲਾ ਕੀਤਾ ਹੈ।
ਇਹ ਅਨੁਮਾਨ ਲਗਾਏ ਜਾ ਰਹੇ ਸਨ ਕਿ ਈਪੀਐਫਓ ਇਸ ਵਿੱਤੀ ਵਰ੍ਹੇ (2020-21) ਲਈ ਪ੍ਰੋਵੀਡੈਂਟ ਫੰਡ ਜਮ੍ਹਾਂ ਵਿਆਜ਼ ਦਰ ਨੂੰ 2019-20 ਦੀ 8.5 ਫ਼ੀਸਦੀ ਤੋਂ ਵੀ ਘੱਟ ਕਰ ਸਕਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪ੍ਰੋਵੀਡੈਂਟ ਫੰਡ ਚੋਂ ਵੱਡੇ ਪੈਸਾ ਵਾਪਸ ਲੈਣ ਤੇ ਮੈਂਬਰਾਂ ਦੇ ਘੱਟ ਯੋਗਦਾਨ ਦੇ ਕਾਰਨ ਵਿਆਜ ਦਰ ਵਿੱਚ ਕਮੀ ਦੀ ਉਮੀਦ ਕੀਤੀ ਜਾ ਰਹੀ ਸੀ।
ਪਿਛਲੇ ਸਾਲ ਮਾਰਚ ਵਿੱਚ, ਈਪੀਐਫਓ ਨੇ ਸਾਲ 2019-20 ਲਈ ਪ੍ਰੋਵੀਡੈਂਟ ਫੰਡ ਜਮ੍ਹਾਂ ਵਿਆਜ਼ ਦਰ ਨੂੰ ਘਟਾ ਕੇ ਸੱਤ ਸਾਲ ਦੇ ਹੇਠਲੇ ਪੱਧਰ 8.5 ਫ਼ੀਸਦੀ ਕਰ ਦਿੱਤਾ, ਜੋ ਕਿ ਸਾਲ 2018-19 'ਚ 8.65 ਫ਼ੀਸਦੀ ਸੀ।
ਈਪੀਐਫ (ਇੰਪਲਾਈਜ਼ ਪ੍ਰੋਵੀਡੈਂਟ ਫੰਡ) ਵੱਲੋਂ 2019-20 ਲਈ ਦਿੱਤੀ ਗਈ 8.5 ਫ਼ੀਸਦੀ ਵਿਆਜ਼ ਦਰ 2012-13 ਤੋਂ ਬਾਅਦ ਸਭ ਤੋਂ ਘੱਟ ਸੀ।
ਈਪੀਐਫਓ ਨੇ ਸਾਲ 2016-17 'ਚ ਆਪਣੇ ਹਿੱਸੇਦਾਰਾਂ ਨੂੰ 8.65 ਫ਼ੀਸਦੀ ਵਿਆਜ ਅਦਾ ਕੀਤਾ ਸੀ,ਜਦੋਂ ਕਿ 2017-18 'ਚ 8.55 ਵਿਆਜ਼ ਅਦਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, 2015-16 'ਚ, ਵਿਆਜ਼ ਦਰ 8.8 ਫ਼ੀਸਦੀ ਤੋਂ ਥੋੜੀ ਵੱਧ ਸੀ। ਇਸ ਤੋਂ ਪਹਿਲਾਂ ਸਾਲ 2013-15 ਦੇ ਨਾਲ-ਨਾਲ 2014-15 'ਚ 8.75 ਫ਼ੀਸਦੀ ਵਿਆਜ਼ ਅਦਾ ਕੀਤਾ ਸੀ, ਜੋ ਕਿ 2012-13 ਵਿੱਚ 8.5 ਫ਼ੀਸਦੀ ਵੱਧ ਸੀ। ਇਸ ਤੋਂ ਪਹਿਲਾਂ, ਈਪੀਐਫਓ ਨੇ 2011-12 ਵਿੱਚ ਪ੍ਰੋਵੀਡੈਂਟ ਫੰਡ ਉੱਤੇ 8.25 ਫ਼ੀਸਦੀ ਵਿਆਜ਼ ਅਦਾ ਕੀਤਾ ਸੀ।
ਇਹ ਵੀ ਪੜ੍ਹੋ:ਅਬੋਹਰ ਵਿਖੇ ਮਿੱਤਲ ਆਇਰਨ ਸਟੋਰ 'ਚ ਲੱਗੀ ਅੱਗ