ਬੇਲਾਗਾਵੀ (ਕਰਨਾਟਕ) : ਕਰਨਾਟਕ ਵਿਧਾਨ ਸਭਾ ਦੇ ਸਾਬਕਾ ਸਪੀਕਰ (Former Speaker of Karnataka Assembly) ਅਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਕੇ.ਆਰ ਰਮੇਸ਼ ਕੁਮਾਰ (Congress MLA K R Ramesh Kumar) ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਇਕ ਬਹੁਤ ਹੀ ਵਿਵਾਦਿਤ ਟਿੱਪਣੀ ਕਰਦੇ ਹੋਏ ਕਿਹਾ ਕਿ 'ਜਦੋਂ ਬਲਾਤਕਾਰ ਹੋਣਾ ਹੀ ਹੈ ਤਾਂ ਲੇਟ ਜਾਓ ਅਤੇ ਮਸਤੀ ਕਰੋ'।
ਵਿਧਾਨ ਸਭਾ 'ਚ ਮੀਂਹ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਲੈ ਕੇ ਚਰਚਾ ਚੱਲ ਰਹੀ ਸੀ, ਜਿਸ 'ਚ ਕਈ ਵਿਧਾਇਕ ਆਪਣੇ-ਆਪਣੇ ਖੇਤਰ ਦੇ ਲੋਕਾਂ ਦੀ ਹਾਲਤ ਨੂੰ ਟੇਬਲ 'ਤੇ ਰੱਖਣਾ ਚਾਹੁੰਦੇ ਸਨ। ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ (Speaker Vishweshwar Hegde Kageri) ਕੋਲ ਸਮਾਂ ਘੱਟ ਸੀ ਅਤੇ ਉਨ੍ਹਾਂ ਨੂੰ ਸ਼ਾਮ 6 ਵਜੇ ਤੱਕ ਬਹਿਸ ਪੂਰੀ ਕਰਨੀ ਸੀ ਜਦੋਂ ਕਿ ਵਿਧਾਇਕ ਸਮਾਂ ਵਧਾਉਣ ਦੀ ਬੇਨਤੀ ਕਰ ਰਹੇ ਸਨ।
ਇਹ ਵੀ ਪੜ੍ਹੋ :ਅੱਧੀ ਰਾਤ ਨੂੰ ਚੰਨੀ ਸਰਕਾਰ ਨੇ ਬਦਲਿਆ ਪੰਜਾਬ ਦਾ ਡੀ.ਜੀ.ਪੀ