ਆਸਾਮ : ਇਥੇ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੇ ਲੈਂਬੋਰਗਿਨੀ ਵਹ੍ਹੀਕਲਸ ਬਾਰੇ ਨਾਂ ਸੁਣਿਆ ਹੋਵੇ। ਹਲਾਂਕਿ ਲੈਂਬੋਰਗਿਨੀ ਦੇ ਲਗਜ਼ਰੀ ਮਾਡਲ ਚੋਂ ਕਿਸੇ ਇੱਕ ਦਾ ਮਾਲਕ ਹੋਣਾ ਕਿਸੇ ਦਾ ਵੀ ਸੁਪਨਾ ਹੋ ਸਕਦਾ ਹੈ, ਕਈ ਕੋਰੋੜਾਂ ਦੀ ਕੀਮਤ ਵਾਲੇ ਵਾਹਨਾਂ ਦੀ ਕੀਮਤ ਦੇ ਕਾਰਨ ਕਈ ਲੋਕ ਆਪਣਾ ਸੁਪਨਾ ਪੂਰਾ ਨਹੀਂ ਕਰ ਪਾਉਂਦੇ। ਅਸਮ ਦੇ ਕਰੀਮਗੰਜ ਜ਼ਿਲ੍ਹੇ 'ਚ ਇੱਕ ਮਕੈਨਿਕ ਤੇ ਇੱਕ ਆਟੋ ਮੋਬਾਈਲ ਪ੍ਰੇਮੀ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ 'ਚ ਨਾਕਾਮਯਾਬ ਰਹਿਣ ਮਗਰੋਂ ਲੈਂਬੋਰਗਿਨੀ ਦਾ ਆਪਣਾ ਮਾਡਲ ਤਿਆਰ ਕੀਤਾ ਹੈ।
ਮਕੈਨਿਕ ਨੇ ਬਦਲੀ 'ਇੰਜੀਨੀਅਰਿੰਗ ਮਾਰਵਲ' ਦੀ ਥਾਂ' 'ਸਵਿਫਟ ਨੂੰ ਲੈਂਬੋਰਗਿਨੀ' 'ਚ ਕੀਤਾ ਤਬਦੀਲ ਆਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ ਪੇਸ਼ੇ ਤੋਂ ਮਕੈਨਿਕ ਨੂਰੂਲ ਹੱਕ ਨੇ ਇੱਕ ਸਵਿਫਟ ਗੱਡੀ ਨੂੰ ਆਪਣੇ ਸੁਪਨੇ 'ਲੈਂਬੋਰਗਿਨੀ' 'ਚ ਤਬਦੀਲ ਕੀਤਾ ਹੈ, ਕੋਵਿਡ-19 ਤੇ ਲੌਕਡਾਊਨ ਦੇ ਕਾਰਨ ਉਸ ਦਾ ਗੈਰਾਜ ਦਾ ਕੰਮ ਠੱਪ ਪੈ ਗਿਆ ਸੀ। ਨੂਰੂਲ ਨੇ ਆਪਣੇ ਇਸ ਸਮੇਂ ਦੀ ਵਰਤੋਂ ਕਰਕੇ ਇੱਕ ਪੁਰਾਣੀ ਮਾਰੂਤੀ ਸਵਿਫਟ ਗੱਡੀ ਨੂੰ ਇੱਕ ਲਗਜ਼ਰੀ 'ਲੈਂਬੋਰਗਿਨੀ' 'ਚ ਤਬਦੀਲ ਕੀਤਾ ਹੈ, ਜਿਸ ਨੂੰ ਸਥਾਨਕ ਲੋਕਾਂ ਵੱਲੋਂ ਬੇਹਦ ਸ਼ਲਾਘਾ ਮਿਲੀ। ਇਸ ਲੈਂਬੋਰਗਿਨੀ ਨੂੰ ਵੇਖਣ ਲਈ ਇਲਾਕੇ ਦੇ ਲੋਕ ਲਾਈਨ ਲਾਉਂਦੇ ਹਨ।
'ਲੈਂਬੋਰਗਿਨੀ' ਬਣਾ ਕੇ ਸੁਪਨਾ ਕੀਤਾ ਸੱਚ
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਮਕੈਨਿਕ ਨੂਰੂਲ ਹੱਕ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਕੁੱਝ ਦੋਸਤਾਂ ਦੀ ਮਦਦ ਤੋਂ ਗੱਡੀ ਨੂੰ ਮੋਡੀਫਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਇਸ 'ਤੇ ਕਰੀਬ 6.20 ਲੱਖ ਰੁਪਏ ਰੁਪਏ ਖ਼ਰਚ ਕਰ ਚੁੱਕਾ ਹੈ। ਸਥਾਨਕ ਲੋਕਾਂ ਤੇ ਪਰਿਵਾਰ ਵੱਲੋਂ ਮਿਲੀ ਸ਼ਲਾਘਾ ਤੇ ਸਾਥ ਨੂੰ ਵੇਖ ਕੇ ਨੂਰੂਲ ਹੁਣ ਫਰਾਰੀ ਬਣਾਉਣਾ ਚਾਹੁੰਦਾ ਹੈ, ਜੋ ਉਸ ਦੀ ਇੱਕ ਡ੍ਰੀਮ ਕਾਰ ਹੈ।
ਨਹੀਂ ਰਜਿਸਟਰ ਹੋ ਸਕੀ ਮੋਡੀਫਾਈਡ ਗੱਡੀ
ਹਲਾਂਕਿ ਨੂਰੂਲ ਆਪਣੀ ਲੈਂਬੋਰਗਿਨੀ ਨੂੰ ਲੈ ਕੇ ਬੇਹਦ ਖੁਸ਼ ਹੈ, ਫੇਰ ਵੀ ਉਹ ਦਸਤਾਵੇਜਾਂ ਦੇ ਕਾਰਨ ਵਾਹਨ ਨਾਲ ਘੁੰਮ ਨਹੀਂ ਸਕਿਆ ਹੈ। ਇਸ ਨੂੰ ਚਲਾਉਣ ਲਈ ਲੋੜੀਂਦਾ ਦਸਤਾਵੇਜ਼ ਲਾਜ਼ਮੀ ਹਨ, ਪਰ ਆਰਥਿਕ ਤੰਗੀ ਤੇ ਮੋਡੀਫਾਈਡ ਵਾਹਨ ਨੂੰ ਰਜਿਸਟਰ ਕਰਨ ਦੀਆਂ ਮੁਸ਼ਕਿਲਾਂ ਦੇ ਚਲਦਿਆਂ ਉਹ ਅਜੇ ਤੱਕ ਇਸਨੂੰ ਰਜਿਸਟਰ ਨਹੀਂ ਕਰਵਾ ਸਕਿਆ ਹੈ।
ਨੂਰੂਲ ਦੇ ਸੁਪਨਿਆਂ ਦੀ ਲੈਂਬੋਰਗਿਨੀ ਬਣ ਚੁੱਕੀ ਹੈ, ਪਰ ਅਜੇ ਵੀ ਉਸ ਨੂੰ ਇੱਕ ਲੰਬਾ ਇੰਤਜ਼ਾਰ ਹੈ ਜਦੋਂ ਤੱਕ ਕਿ ਉਹ ਲੋੜੀਂਦਾ ਦਸਤਾਵੇਜ਼ਾਂ ਦੇ ਨਾਲ ਉਸ ਨੂੰ ਇਲਾਕੇ ਦੀਆਂ ਸੜਕਾਂ 'ਤੇ ਡ੍ਰਾਈਵ ਕਰਨ ਦਾ ਮੌਕਾ ਨਹੀਂ ਮਿਲ ਜਾਂਦਾ। ਇਸ ਦੇ ਬਾਵਜੂਦ ਉਸ ਦੀਆਂ ਕੋਸ਼ਿਸ਼ਾਂ ਤੇ ਉਸ ਦੇ ਭਵਿੱਖ ਲਈ ਉਸ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ।