ਕੋਲਕਾਤਾ: ਪੰਜਾਬ ਦੇ ਸਭ ਤੋਂ ਵੱਡੇ ਗੈਂਗਸਟਰ ਜੈਪਾਲ ਭੁੱਲਰ ਦਾ ਐਂਕਾਉਂਟਰ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ।ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਅਤੇ ਕੋਲਕਾਤਾ ਪੁਲਿਸ ਦੀ ਜੁਆਇੰਟ STF ਟੀਮ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਦੋਵਾਂ ਗੈਂਗਸਟਰਾਂ ਨੂੰ ਢੇਰ ਕੀਤਾ ਹੈ।ਜੈਪਾਲ ਭੁੱਲਰ ਦੇ ਨਾਲ ਜਿਸ ਗੈਂਗਸਟਰ ਦਾ ਐਂਕਾਉਂਟਰ ਕੀਤਾ ਗਿਆ ਹੈ ਉਸਦੀ ਪਛਾਣ ਜਸਪ੍ਰੀਤ ਜੱਸੀ ਵਜੋਂ ਹੋਈ ਹੈ।
ਪੰਜਾਬ ਤੋਂ ਸਭ ਤੋਂ ਵੱਡੇ ਗੈਂਗਸਟਰ ਜੈਪਾਲ ਭੁੱਲਰ ਦਾ ਇਨਕਾਊਂਟਰ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਏ ਇਸ ਮੁਕਾਬਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ ਜਿਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ।
ਜੈਪਾਲ ਤੇ ਕਤਲ, ਡਕੈਤੀ ਤੇ ਫਿਰੌਤੀ ਕਈ ਮਾਮਲੇ ਸਨ ਦਰਜ
ਜਾਣਾਕਾਰੀ ਅਨੁਸਾਰ ਇਹ ਗੈਂਗਸਟਰ 22-23 ਮਈ ਤੋਂ ਕੋਲਕਾਤਾ ਦੇ ਸ਼ਪੁਰਜੀ ਵਿੱਚ ਰਹਿ ਰਹੇ ਸੀ।ਜੈਪਾਲ ਤੇ ਕਤਲ, ਡਕੈਤੀ ਅਤੇ ਫਿਰੌਤੀ ਦੇ ਕਈ ਮਾਮਲੇ ਦਰਜ ਸਨ।
ਜਗਰਾਉਂ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਚ ਸਨ ਫਰਾਰ
ਉਹ ਸਾਲ 2016 ਵਿਚ, ਸੋਲਨ ਦੇ ਪਰਵਾਣੂ 'ਚ ਜਸਵਿੰਦਰ ਰੌਕੀ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਕੇ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ 15 ਮਈ ਨੂੰ ਪੰਜਾਬ ਦੇ ਜਗਰਾਓਂ ਵਿੱਚ ਵੀ ਉਨ੍ਹਾਂ ਨੇ ਦੋ ਥਾਣੇਦਾਰਾਂ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ।ਇਸ ਵਾਰਦਾਤ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਸੀ ਅਤੇ ਪੰਜਾਬ ਪੁਲਿਸ ਉਸਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ।ਫਿਲਹਾਲ ਪੁਲਿਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਕੈਪਟਨ ਪਟਿਆਲਾ ਤੋਂ ਹੀ ਲੜਨਗੇ ਚੋਣ, ਬੇਟੀ ਜੈਇੰਦਰ ਕੌਰ ਨੇ ਸੰਭਾਲੀ ਪ੍ਰਚਾਰ ਦੀ ਕਮਾਨ