ਸ੍ਰੀ ਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤ੍ਰਾਲ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਦੇ ਢੇਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ, ਜ਼ਿਲ੍ਹੇ ਦੇ ਅਵੰਤੀਪੋਰਾ ਸਥਿਤ ਤ੍ਰਾਲ ਇਲਾਕੇ ਦੇ ਨੌਬੁਗ ਵਿੱਚ ਇਹ ਮੁਠਭੇੜ ਜਾਰੀ ਹੈ।
ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਇਸ ਆਪ੍ਰੇਸ਼ਨ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਮਿਲ ਕੇ ਅੰਜ਼ਾਮ ਦਿੱਤਾ ਹੈ। ਇਲਾਕੇ ਵਿੱਚ ਕਈ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤ੍ਰਾਲ ਮੁਠਭੇੜ ਵਿੱਚ ਅੰਸਾਰ ਗਜਵਤ-ਉਲ-ਹਿੰਦ ਦਾ ਮੁੱਖ ਅੱਤਵਾਦੀ ਇਮਤਿਆਜ ਸ਼ਾਹ ਮਾਰਿਆ ਗਿਆ। ਸਰਚ ਆਪ੍ਰੇਸ਼ਨ ਚਲ ਰਿਹਾ ਹੈ।
ਤ੍ਰਾਲ ਵਿੱਚ ਹੋਈ ਮੁਠਭੇੜ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਹੋਈ ਮੁਠਭੇੜ ਦੀ ਘਟਨਾ ਵਿੱਚ 5 ਅਣਪਛਾਤੇ ਅਤਵਾਦੀ ਮਾਰੇ ਗਏ ਹਨ। ਇਸ ਦੇ ਨਾਲ ਹੀ ਇੱਕ ਸੁਰੱਖਿਆ ਕਰਮੀ ਫੱਟੜ ਹੋ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।