ਪੰਜਾਬ

punjab

ETV Bharat / bharat

ਕੁਲਗਾਮ 'ਚ ਮੁੱਠਭੇੜ ਜਾਰੀ, ਇਕ ਅੱਤਵਾਦੀ ਢੇਰ

ਪੁਲਿਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਲਗਾਮ 'ਚ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਹ ਮੁਕਾਬਲਾ ਕੁਲਗਾਮ ਦੇ ਖੰਡੀਪੋਰਾ ਇਲਾਕੇ 'ਚ ਹੋ ਰਿਹਾ ਹੈ। ਜਿਸ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਅੱਤਵਾਦੀ ਮਾਰਿਆ ਗਿਆ ਹੈ।

ਕੁਲਗਾਮ 'ਚ ਮੁੱਠਭੇੜ ਜਾਰੀ, ਇਕ ਅੱਤਵਾਦੀ ਢੇਰ
ਕੁਲਗਾਮ 'ਚ ਮੁੱਠਭੇੜ ਜਾਰੀ, ਇਕ ਅੱਤਵਾਦੀ ਢੇਰ

By

Published : Jun 11, 2022, 7:44 AM IST

ਸ਼੍ਰੀਨਗਰ: ਪੁਲਿਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਲਗਾਮ 'ਚ ਮੁੱਠਭੇੜ ਸ਼ੁਰੂ ਹੋ ਗਈ ਹੈ। ਇਹ ਮੁਕਾਬਲਾ ਕੁਲਗਾਮ ਦੇ ਖੰਡੀਪੋਰਾ ਇਲਾਕੇ 'ਚ ਹੋ ਰਿਹਾ ਹੈ। ਕੁਲਗਾਮ ਦੇ ਖੰਡੀਪੋਰਾ ਇਲਾਕੇ 'ਚ ਮੁੱਠਭੇੜ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਕੁਲਗਾਮ ਦੇ ਖੰਡੀਪੋਰਾ ਇਲਾਕੇ 'ਚ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਸਾਂਝਾ ਆਪਰੇਸ਼ਨ ਚੱਲ ਰਿਹਾ ਹੈ। ਜਿਸ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਅੱਤਵਾਦੀ ਮਾਰਿਆ ਗਿਆ ਹੈ। ਆਪਰੇਸ਼ਨ ਚੱਲ ਰਿਹਾ ਹੈ। ਹੋਰ ਵੇਰਵੇ ਸਾਂਝੇ ਕੀਤੇ ਜਾਣਗੇ ...

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ 24 ਘੰਟਿਆਂ ਦੇ ਅੰਦਰ ਤਿੰਨ ਵੱਖ-ਵੱਖ ਮੁਕਾਬਲਿਆਂ 'ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਦੌਰਾਨ ਮਾਰੇ ਗਏ ਅੱਤਵਾਦੀਆਂ ਵਿੱਚੋਂ ਤਿੰਨ ਲਸ਼ਕਰ-ਏ-ਤੋਇਬਾ (LeT) ਨਾਲ ਸਬੰਧਤ ਸਨ ਅਤੇ ਇੱਕ ਹਿਜ਼ਬੁਲ ਮੁਜਾਹਿਦੀਨ ਨਾਲ ਜੁੜਿਆ ਹੋਇਆ ਸੀ, ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਅਤੇ ਦੋ ਸਥਾਨਕ ਹਨ। ਹੰਜ਼ੂਲਾ ਅਤੇ ਤੁਫੈਲ ਲਾਹੌਰ, ਪਾਕਿਸਤਾਨ ਦੇ ਰਹਿਣ ਵਾਲੇ ਸਨ। ਇਸ਼ਤਿਆਕ ਲੋਨ ਤਰਾਲ, ਅਵੰਤੀਪੋਰਾ ਦਾ ਰਹਿਣ ਵਾਲਾ ਸੀ ਅਤੇ ਨਦੀਮ ਕੁਲਗਾਮ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ:ਢੀਂਡਸਾ ਨੇ ਸੁਖਬੀਰ ਬਾਦਲ 'ਤੇ ਲਾਏ ਵੱਡੇ ਇਲਜ਼ਾਮ, ਕਿਹਾ...

ਪੁਲਿਸ ਨੇ ਬਾਰਾਮੂਲਾ 'ਚ ਲਸ਼ਕਰ ਦੇ 2 ਸਰਗਰਮ ਅੱਤਵਾਦੀ ਕੀਤੇ ਗ੍ਰਿਫਤਾਰ: ਪੁਲਿਸ ਨੇ ਫੌਜ ਦੇ ਨਾਲ ਮਿਲ ਕੇ ਬਾਰਾਮੂਲਾ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਦੋ ਸਰਗਰਮ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਇਤਰਾਜਯੋਗ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਇਕ ਖਾਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਫੌਜ ਦੇ ਨਾਲ ਮਿਲ ਕੇ ਲਸ਼ਕਰ-ਏ-ਤੋਇਬਾ ਦੇ 02 ਸਰਗਰਮ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਇਰਸ਼ਾਦ ਅਹਿਮਦ ਮੀਰ ਪੁੱਤਰ ਅਬਦੁਲ ਰਹਿਮਾਨ ਮੀਰ (ਇੱਕ ਗ੍ਰੇਡ ਅੱਤਵਾਦੀ) ਅਤੇ ਜ਼ਾਹਿਦ ਬਸ਼ੀਰ ਪੁੱਤਰ ਬਸ਼ੀਰ ਅਹਿਮਦ ਦੋਵੇਂ ਵਾਸੀ ਬਾਰਾਮੂਲਾ ਦੇ ਨੇਹਲਪੋਰਾ ਪੱਤਣ ਇਲਾਕੇ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 02 ਚੀਨੀ ਪਿਸਤੌਲ, 18 ਗੋਲੀਆਂ ਅਤੇ 02 ਮੈਗਜ਼ੀਨ ਅਤੇ ਅਸਲਾ ਬਰਾਮਦ ਹੋਇਆ ਹੈ। ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details