ਨਵੀਂ ਦਿੱਲੀ: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹੋਏ ਨਕਸਲੀ ਹਮਲੇ ਵਿੱਚ 24 ਜਵਾਨ ਸ਼ਹੀਦ ਹੋ ਗਏ ਹਨ। ਇਸ ਨਾਲ ਪੂਰਾ ਦੇਸ਼ ਸੋਗ ਦੀ ਲਹਿਰ ਵਿੱਚ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਗਦਲਪੁਰ ਪਹੁੰਚ ਗਏ ਹਨ। ਜਗਦਲਪੁਰ ਵਿੱਚ ਅਮਿਤ ਸ਼ਾਹ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਨਕਸਲੀ ਹਮਲੇ ਵਿੱਚ 24 ਜਵਾਨ ਸ਼ਹੀਦ ਹੋ ਗਏ ਹਨ ਜਦਕਿ 31 ਜਵਾਨ ਫੱਟੜ ਹਨ। ਸ਼ਰਧਾਂਜਲੀ ਦੇਣ ਤੋਂ ਬਾਅਦ ਅਮਿਤ ਸ਼ਾਹ ਫੱਟੜ ਜਵਾਨਾਂ ਨਾਲ ਮੁਲਾਕਾਤ ਵੀ ਕਰਨਗੇ।
ਇਹ ਹੈ ਪ੍ਰੋਗਰਾਮ
ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਬੀਜਾਪੁਰ ਜਾਣਗੇ। ਅਮਿਤ ਸ਼ਾਹ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ। ਨਕਸਲ ਪ੍ਰਭਾਵਿਤ ਬਾਸਾਗੁਡਾ ਸੀਆਰਪੀਐਫ ਕੈਂਪ ਵਿੱਚ ਵੀ ਜਾਣਗੇ। ਰਾਏਪੁਰ ਵਿੱਚ ਫੱਟੜ ਹੋਏ ਜਵਾਨਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਹੌਂਸਲੇ ਵਿੱਚ ਵਾਧਾ ਕਰਨਗੇ। ਇਸ ਦੇ ਮਗਰੋਂ ਉਹ 5.30 ਵਜੇ ਦਿੱਲੀ ਵਾਪਸੀ ਕਰਨਗੇ।