ਪੰਜਾਬ

punjab

ETV Bharat / bharat

ਮੁੰਬਈ ਹਵਾਈ ਅੱਡੇ ‘ਤੇ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ - ਇੱਕ ਡਾਕਟਰ ਸਮੇਤ ਹੋਰ ਕਈ ਲੋਕ ਮੌਜੂਦ

ਨਾਗਪੁਰ ਤੋਂ ਹੈਦਰਾਬਾਦ ਜਾ ਰਹੇ ਹਵਾਈ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਉਸਦੀ ਮੁੰਬਈ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਰਾਤ ਦੇ ਕਰੀਬ 9 ਵਜੇ ਜਹਾਜ਼ ਦੀ ਲੈਂਡਿੰਗ ਕਰ ਜਹਾਜ਼ ‘ਚ ਮੌਜੂਦ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਮੁੰਬਈ ਹਵਾਈ ਅੱਡੇ ਤੇ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ
ਮੁੰਬਈ ਹਵਾਈ ਅੱਡੇ ਤੇ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ

By

Published : May 7, 2021, 7:18 AM IST

Updated : May 7, 2021, 8:08 AM IST

ਮੁੰਬਈ: ਨਾਗਪੁਰ-ਹੈਦਰਾਬਾਦ ਏਅਰ ਐਂਬੂਲੈਂਸ ‘ਚ ਅਚਾਨਕ ਤਕਨੀਕੀ ਖਰਾਬੀ ਆ ਜਾਣ ਦੇ ਉਸਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦੌਰਾਨ ਜ਼ਹਾਜ ਵਿੱਚ ਇੱਕ ਡਾਕਟਰ ਸਮੇਤ ਹੋਰ ਕਈ ਲੋਕ ਮੌਜੂਦ ਸਨ।

ਮੁੰਬਈ ਹਵਾਈ ਅੱਡੇ ਤੇ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ
ਮੁੰਬਈ ਹਵਾਈ ਅੱਡੇ ਤੇ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ

ਇਸ ਘਟਨਾ ਨੂੰ ਲੈਕੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨਾਂ ਨੇ ਆਪਣੇ ਟਵਿੱਟਰ ਖਾਤੇ ਤੇ ਟਵੀਟ ਕਰ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ।ਇਸ ਦੌਰਾਨ ਉਨਾਂ ਦੱਸਿਆ ਕਿ ਜਹਾਜ਼ ਚ ਮੌਜੂਦ ਅਮਲੇ ਦੇ ਮੈਂਬਰਾਂ ਨੂੰ ਮੁੰਬਈ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਮੁੰਬਈ ਹਵਾਈ ਅੱਡੇ ਤੇ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ
ਮੁੰਬਈ ਹਵਾਈ ਅੱਡੇ ਤੇ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਜਦੋਂ ਜ਼ਹਾਜ ਨੂੰ ਉਤਾਰਿਆ ਜਾ ਰਿਹਾ ਸੀ ਤਾਂ ਉਸ ਮੌਕੇ ਏਅਰ ਐਂਬੂਲੈਂਸ ਦਾ ਇੱਕ ਪਹੀਆ ਅਲੱਗ ਹੋ ਗਿਆ। ਚਾਲਕ ਦਲ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਲੈਂਡਿੰਗ ਗੇਅਰ ਦੀ ਵਰਤੋਂ ਕੀਤੇ ਬਿਨਾਂ ਏਅਰ ਐਂਬੂਲੈਂਸ ਦੀ ‘ਬੇਲੀ ਲੈਂਡਿੰਗ’ ਕਰਵਾਈ ਗਈ।ਇਸ ਏਅਰ ਐਂਬੂਲੈਂਸ ਨੇ ਨਾਗਪੁਰ ਤੋਂ ਹੈਦਰਾਬਾਦ ਦੇ ਲਈ ਉਡਾਨ ਭਰੀ ਸੀ ।ਇਸ ਜਹਾਜ਼ ਚ 5 ਲੋਕ ਮੌਜੂਦ ਸਨ ਜਿੰਨਾਂ ਚ 2 ਕਰੂ ਮੈਂਬਰ, ਇੱਕ ਡਾਕਟਰ, ਇੱਕ ਮਰੀਜ਼ ਤੇ ਇੱਕ ਮੈਡੀਕਲ ਅਸਿਸਟੈਂਟ ਮੌਜੂਦ ਸੀ। ਜਹਾਜ਼ ਚ ਮੌਜੂਦ ਸਾਰੇ ਲੋਕਾਂ ਨੂੰ ਮੁੰਬਈ ਏਅਰਪੋਰਟ ਤੇ ਰਾਤ ਦੇ ਕਰੀਬ 9 ਵਜੇ ਹਵਾਈ ਜਹਾਜ਼ ਦੀ ਲੈਂਡਿੰਗ ਕਰ ਸੁਰੱਖਿਅਤ ਉਤਾਰਿਆ ਗਿਆ ।

ਇਹ ਵੀ ਪੜੋ:ਸ਼ਰਮਸਾਰ! ਐਂਬੂਲੈਂਸ ਡਰਾਈਵਰ ਨੇ ਗੁਰੂਗ੍ਰਾਮ ਤੋਂ ਲੁਧਿਆਣਾ ਜਾਣ ਲਈ ਵਸੂਲੇ 1 ਲੱਖ 20 ਹਜ਼ਾਰ

Last Updated : May 7, 2021, 8:08 AM IST

ABOUT THE AUTHOR

...view details