ਗੁਜਰਾਤ: ਗੁਜਰਾਤ ਦੇ ਅਹਿਮਦਾਬਾਦ (Ahmedabad of Gujarat) ਸ਼ਹਿਰ ਵਿੱਚ ਬੁੱਧਵਾਰ ਨੂੰ ਇੱਕ ਨਿਰਮਾਣ ਅਧੀਨ ਇਮਾਰਤ (Building under construction) ਦੀ ਲਿਫਟ ਡਿੱਗਣ ਕਾਰਨ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਮਾਰਤ ਗੁਜਰਾਤ ਯੂਨੀਵਰਸਿਟੀ ਦੇ ਨੇੜੇ ਬਣ ਰਹੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਅਸਪਾਇਰ 2 ਬਿਲਡਿੰਗ ਦਾ ਨਿਰਮਾਣ ਕੰਮ ਚੱਲ ਰਿਹਾ ਸੀ।
ਅਹਿਮਦਾਬਾਦ ਵਿੱਚ ਉਸਾਰੀ ਅਧੀਨ ਇਮਾਰਤ ਦੀ ਲਿਫਟ ਡਿੱਗੀ, 8 ਮਜ਼ਦੂਰਾਂ ਦੀ ਮੌਤ - lift digan nal hoya hadsa
ਅਹਿਮਦਾਬਾਦ ਗੁਜਰਾਤ ਯੂਨੀਵਰਸਿਟੀ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ। ਇਕ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਲਿਫਟ ਡਿੱਗ ਗਈ ਜਿਸ ਕਾਰਨ 8 ਮਜ਼ਦੂਰਾਂ ਦੀ ਮੌਤ (8 workers died ) ਹੋ ਗਈ।
ਅਹਿਮਦਾਬਾਦ ਵਿੱਚ ਉਸਾਰੀ ਅਧੀਨ ਇਮਾਰਤ ਦੀ ਲਿਫਟ ਡਿੱਗੀ, 8 ਮਜ਼ਦੂਰਾਂ ਦੀ ਮੌਤ
ਪੁਲਸ ਜ਼ੋਨ-1 ਦੀ ਡਿਪਟੀ ਕਮਿਸ਼ਨਰ ਲਵੀਨਾ ਸਿਨਹਾ ਨੇ ਦੱਸਿਆ, ''ਮੁਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਮਜ਼ਦੂਰਾਂ ਨੂੰ ਲਿਜਾ ਰਹੀ ਲਿਫਟ ਸੱਤਵੀਂ (The elevator fell from the seventh floor) ਮੰਜ਼ਿਲ ਤੋਂ ਡਿੱਗ ਗਈ, ਜਿਸ ਕਾਰਨ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਪੁੰਛ ਸੜਕ ਹਾਦਸੇ ਵਿੱਚ 11 ਦੀ ਮੌਤ, 27 ਜ਼ਖਮੀ