ਚੰਡੀਗੜ੍ਹ: ਜੰਗਲ ਦੇ ਸਭ ਤੋਂ ਵੱਡੇ ਅਤੇ ਭਾਰੀ ਜਾਨਵਾਰ ਹਾਥੀ ਦਾ ਗੁੱਸਾ ਹਰ ਕਿਸੇ ਨੇ ਦੇਖਿਆ ਹੋਇਆ ਹੈ। ਪਰ ਹਾਥੀ ਦੀ ਦੋਸਤੀ ਕਿਸੇ ਕਿਸੇ ਨੇ ਹੀ ਦੇਖੀ ਹੈ। ਸੋਸ਼ਲ ਮੀਡੀਆ ’ਤੇ ਇੱਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਹਾਥੀ ਟਰੱਕ ਨੂੰ ਧੱਕਾ ਲਗਾ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇੱਕ ਹਾਥੀ ਟਰੱਕ ਕੋਲ ਖੜਿਆ ਹੋਇਆ ਹੈ। ਖੱਡੇ ’ਚ ਫਸਿਆ ਹੋਇਆ ਟਰੱਕ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਅੱਗੇ ਜਾ ਨਹੀਂ ਪਾ ਰਿਹਾ ਹੈ। ਪਰ ਕੋਲ ਖੜੇ ਹਾਥੀ ਨੇ ਜਿਵੇਂ ਹੀ ਟਰੱਕ ਨੂੰ ਧੱਕਾ ਲਗਾਇਆ ਤਾਂ ਉਹ ਅੱਗੇ ਨੂੰ ਚਲ ਪਿਆ। ਟ