ਪੁਡੂਚੇਰੀ: ਇੱਥੇ ਇੱਕ ਮੰਦਰ ਦੇ ਹਾਥੀ ਦੀ ਅਚਾਨਕ ਮੌਤ ਤੋਂ ਲੋਕ ਦੁਖੀ ਹਨ। ਇਸ ਹਾਥੀ ਨੂੰ 5 ਸਾਲ ਦੀ ਉਮਰ 'ਚ 1996 'ਚ ਸਾਬਕਾ ਸੀਐੱਮ ਜਾਨਕੀਰਾਮਨ ਨੇ ਮਾਨਕਕੁਲਾ ਵਿਨਾਯਾਗਰ ਮੰਦਰ ਨੂੰ ਸੌਂਪਿਆ ਸੀ। ਉਦੋਂ ਤੋਂ ਇਹ ਹਾਥੀ ਇਸ ਮੰਦਰ ਦਾ ਹਿੱਸਾ ਸੀ। ਇਸ ਦਾ ਨਾਂ ਲਕਸ਼ਮੀ ਰੱਖਿਆ ਗਿਆ। ਹਾਥੀ ਪ੍ਰਤੀ ਸ਼ਰਧਾਲੂਆਂ ਦਾ ਅਟੁੱਟ ਵਿਸ਼ਵਾਸ ਸੀ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸ਼ਰਧਾਲੂ ਅਤੇ ਸੈਲਾਨੀ ਕਦੇ ਵੀ ਹਾਥੀ ਲਕਸ਼ਮੀ ਦੇ ਦਰਸ਼ਨ ਕੀਤੇ ਬਿਨਾਂ ਮਾਨਕੁਲਾ ਗਣੇਸ਼ ਮੰਦਰ ਨਹੀਂ ਗਏ।
ਬੁੱਧਵਾਰ ਸਵੇਰੇ ਸੈਰ ਕਰਦੇ ਸਮੇਂ ਹਾਥੀ ਅਚਾਨਕ ਬੇਹੋਸ਼ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਖ਼ਬਰ ਸੁਣਦੇ ਹੀ ਪੁਲਿਸ, ਡਾਕਟਰ ਅਤੇ ਮਾਨਕਕੁਲਾ ਵਿਨਾਯਾਗਰ ਮੰਦਰ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ। ਹਾਥੀ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੋਵੇ। ਸ਼ੂਗਰ ਕਾਰਨ ਉਸ ਦੇ ਪੈਰਾਂ 'ਤੇ ਛਾਲੇ ਹੋ ਗਏ ਸਨ।