ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 17 ਜ਼ਿਲ੍ਹਿਆਂ ਵਿੱਚ 94 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਦੂਜੇ ਗੇੜ ਵਿੱਚ 1463 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ 1316 ਪੁਰਸ਼, 146 ਔਰਤਾਂ ਅਤੇ ਇੱਕ ਤੀਜੀ ਲਿੰਗ ਉਮੀਦਵਾਰ ਸ਼ਾਮਲ ਹੈ। ਇਸ ਪੜਾਅ ਵਿੱਚ, 623 ਰਜਿਸਟਰਡ ਅਣ-ਮਾਨਤਾ ਪ੍ਰਾਪਤ ਪਾਰਟੀਆਂ ਵਿੱਚੋਂ 513 ਆਜ਼ਾਦ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਦੂਜੇ ਪੜਾਅ ਵਿੱਚ ਕੁੱਲ 2 ਕਰੋੜ 86 ਲੱਖ 11 ਹਜ਼ਾਰ 164 ਵੋਟਰ ਹਨ, ਜਿਨ੍ਹਾਂ ਵਿਚੋਂ 1 ਕਰੋੜ 50 ਲੱਖ 33 ਹਜ਼ਾਰ 34 ਮਰਦ ਵੋਟਰ, 1 ਕਰੋੜ 35 ਲੱਖ 16 ਹਜ਼ਾਰ 271 ਮਹਿਲਾ ਵੋਟਰ ਅਤੇ 980 ਤੀਜੇ ਲਿੰਗ ਵੋਟਰ ਹਨ। ਇਸ ਪੜਾਅ ਵਿੱਚ 60 ਹਜ਼ਾਰ 889 ਸੇਵਾ ਵੋਟਰ ਹਨ। ਮਤਦਾਨ ਦੇ ਦੂਜੇ ਪੜਾਅ ਲਈ 41 ਹਜ਼ਾਰ 362 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।
ਕੋਵਿਡ -19 ਹਦਾਇਤਾਂ ਦੇ ਅਨੁਸਾਰ ਵੋਟਿੰਗ ਦੇ ਦੂਜੇ ਪੜਾਅ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਮਿਸ਼ਨ ਨੇ ਪਹਿਲੇ ਪੜਾਅ ਨਾਲੋਂ ਦੂਜੇ ਅਤੇ ਤੀਜੇ ਪੜਾਅ ਵਿੱਚ ਵਧੇਰੇ ਪੋਲਿੰਗ ਲਈ ਆਪਣੀ ਤਿਆਰੀ ਪੂਰੀ ਕਰ ਲਈ ਹੈ।"