ਆਗਰਾ: ਤਾਜਨਗਰੀ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਇੱਕ ਬਜ਼ੁਰਗ ਨੇ ਡੀਐਮ ਆਗਰਾ ਦੇ ਨਾਂ ’ਤੇ ਦੋ ਕਰੋੜ ਰੁਪਏ ਦੀ ਵਸੀਅਤ ਕੀਤੀ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬੇਟੇ ਅਤੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਬਜ਼ੁਰਗ ਨੇ ਵਸੀਅਤ ਦੀ ਕਾਪੀ ਆਗਰਾ ਸਿਟੀ ਮੈਜਿਸਟ੍ਰੇਟ ਨੂੰ ਵੀ ਸੌਂਪ ਦਿੱਤੀ ਹੈ। ਬਜ਼ੁਰਗ ਵੱਲੋਂ ਡੀਐਮ ਦੇ ਨਾਂ ’ਤੇ ਕੀਤੀ ਵਸੀਅਤ ਦੀ ਜਾਇਦਾਦ ਦੋ ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਡੀਐਮ ਦੇ ਨਾਂ ਕੀਤੀ ਗਈ ਬਜ਼ੁਰਗ ਦੀ ਇਸ ਵਸੀਅਤ ਦੀ ਕਾਫੀ ਚਰਚਾ ਹੋ ਰਹੀ ਹੈ।
ਦੱਸ ਦਈਏ ਕਿ ਬਜ਼ੁਰਗ ਵੀਰਵਾਰ ਨੂੰ ਆਪਣੇ ਇੱਕ ਜਾਣਕਾਰ ਨਾਲ ਕਲੈਕਟਰੇਟ ਪਹੁੰਚਿਆ ਸੀ। ਬਜ਼ੁਰਗ ਨੇ ਜਨਤਾ ਦਰਸ਼ਨ ਵਿੱਚ ਸਿਟੀ ਮੈਜਿਸਟਰੇਟ ਪ੍ਰਤਿਪਾਲ ਚੌਹਾਨ ਨਾਲ ਮੁਲਾਕਾਤ ਕੀਤੀ। ਉਸ ਨੇ ਆਪਣਾ ਨਾਂ ਗਣੇਸ਼ ਸ਼ੰਕਰ ਪਾਂਡੇ ਦੱਸਿਆ। ਉਨ੍ਹਾਂ ਕਿਹਾ ਕਿ, ਇਹ ਉਨ੍ਹਾਂ ਦੇ ਡੀਐਮ ਦੇ ਨਾਮ ਦੀ ਵਸੀਅਤ ਹੈ, ਜੋ ਉਸ ਨੇ ਆਪਣੀ ਜਾਇਦਾਦ ਕੀਤੀ ਹੈ। ਇਹ ਸੁਣ ਕੇ ਦਫ਼ਤਰ ਵਿੱਚ ਮੌਜੂਦ ਸਾਰੇ ਅਧਿਕਾਰੀ ਤੇ ਕਰਮਚਾਰੀ ਵੀ ਹੱਕੇ-ਬੱਕੇ ਰਹਿ ਗਏ। ਪਰ ਜਦੋਂ ਬਜ਼ੁਰਗ ਗਣੇਸ਼ ਸ਼ੰਕਰ ਪਾਂਡੇ ਨੇ ਆਪਣੀ ਹੱਡਬੀਤੀ ਦੱਸੀ ਤਾਂ ਸਾਰੇ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ :ਕੈਪਟਨ ਅਮਰਿੰਦਰ ਨੇ ਹਰੀਸ਼ ਚੌਧਰੀ ਨੂੰ 'ਨੌਕਰੀਓਂ ਕੱਢਿਆ ਹੋਇਆ' ਵਿਅਕਤੀ ਦੱਸਿਆ
ਪਰਿਵਾਰ ਤੋਂ ਦੁਖੀ ਹੈ ਬਜ਼ੁਰਗ
ਸਿਟੀ ਮੈਜਿਸਟਰੇਟ ਪ੍ਰਤਿਪਾਲ ਚੌਹਾਨ ਨੇ ਦੱਸਿਆ ਕਿ ਨਿਰਾਲਾਬਾਦ ਪੀਪਲ ਮੰਡੀ ਦੇ ਰਹਿਣ ਵਾਲੇ 88 ਸਾਲਾ ਗਣੇਸ਼ ਸ਼ੰਕਰ ਪਾਂਡੇ ਨੇ ਡੀਐਮ ਆਗਰਾ ਦੇ ਨਾਂ ਜਾਇਦਾਦ ਦੀ ਵਸੀਅਤ ਦੇ ਦਸਤਾਵੇਜ਼ ਸੌਂਪੇ ਹਨ। ਦਸਤਾਵੇਜ਼ ਅਨੁਸਾਰ ਵੱਡੇ ਭਰਾਵਾਂ ਗਣੇਸ਼ ਸ਼ੰਕਰ ਪਾਂਡੇ, ਨਰੇਸ਼ ਸ਼ੰਕਰ ਪਾਂਡੇ, ਰਘੂਨਾਥ ਸ਼ੰਕਰ ਪਾਂਡੇ ਅਤੇ ਅਜੇ ਸ਼ੰਕਰ ਪਾਂਡੇ ਨੇ ਮਿਲ ਕੇ ਨਿਰਾਲਾਬਾਦ ਪੀਪਲ ਮੰਡੀ ਵਿੱਚ 30 ਮਾਰਚ-1983 ਨੂੰ ਇੱਕ ਹਜ਼ਾਰ ਗਜ਼ ਜ਼ਮੀਨ ਖਰੀਦੀ ਸੀ। ਜਿਸ ਦੀ ਰਜਿਸਟਰੀ 28 ਅਪ੍ਰੈਲ-1983 ਨੂੰ ਹੋਈ ਸੀ। ਜਿਸ ਦੀ ਸਾਰੇ ਭਰਾਵਾਂ ਨੇ ਜ਼ੁਬਾਨੀ ਤੌਰ 'ਤੇ ਵੀ ਵੰਡ ਕਰ ਦਿੱਤੀ ਹੈ। ਬਜ਼ੁਰਗ ਗਣੇਸ਼ ਸ਼ੰਕਰ ਪਾਂਡੇ ਨੇ 4 ਅਗਸਤ, 2018 ਨੂੰ ਆਪਣੀ ਜਾਇਦਾਦ ਦਾ ਹਿੱਸਾ ਡੀਐਮ ਆਗਰਾ ਨੂੰ ਸੌਂਪ ਦਿੱਤਾ। ਬਜ਼ੁਰਗ ਨੇ ਇਸ ਜਾਇਦਾਦ ਦੀ ਅਸਲ ਵਸੀਅਤ ਉਨ੍ਹਾਂ ਨੂੰ ਸੌਂਪ ਦਿੱਤੀ ਹੈ।
ਪਰਿਵਾਰ ਨੇ ਬਜ਼ੁਰਗ ਨੂੰ ਕਰ ਦਿੱਤਾ ਸੀ ਬੇਘਰ
ਬਜ਼ੁਰਗ ਗਣੇਸ਼ ਸ਼ੰਕਰ ਪਾਂਡੇ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਉਹ ਹਾਲ ਹੀ ਵਿੱਚ ਆਪਣੇ ਭਰਾ ਰਘੂਨਾਥ ਅਤੇ ਅਜੇ ਸ਼ੰਕਰ ਨਾਲ ਰਹਿ ਰਿਹਾ ਹੈ। ਬੇਟੇ ਅਤੇ ਪਰਿਵਾਰ ਦੋਵਾਂ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਮਨਮਾਨੀਆਂ ਕਾਰਨ ਉਨ੍ਹਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਡੀ.ਐਮ ਆਗਰਾ ਦੇ ਨਾਂ ਕਰਵਾ ਦਿੱਤੀ। ਸਰਕਲ ਰੇਟ 'ਤੇ ਜ਼ਮੀਨ ਦੀ ਕੀਮਤ 2 ਕਰੋੜ ਰੁਪਏ ਹੈ। ਜਦੋਂ ਵੀ ਉਹ ਪਰਿਵਾਰ ਬਾਰੇ ਗੱਲ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।
ਇਹ ਵੀ ਪੜ੍ਹੋ :ਪਰਿਵਾਰ ਦੇ 5 ਜੀਆਂ ਨੇ ਖਾਧਾ ਜ਼ਹਿਰ, ਮਾਸੂਮ ਦੀ ਹੋਈ ਮੌਤ