ਬਿਹਾਰ: ਬਿਹਾਰ ਦੇ ਬਾਂਕਾ 'ਚ ਅੱਠ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨਾਲ ਮੂਹਿਕ ਜਬਰ ਜਨਾਹ ਤੋਂ ਬਾਅਦ ਕੁਝ ਬਦਮਾਸ਼ਾਂ ਨੇ ਕਤਲ ਕਰ ਕੇ ਲਾਸ਼ ਨੂੰ ਨਾਲੇ ਵਾਲੀ ਗੁਫਾ 'ਚ ਰੇਤ ਨਾਲ ਢੱਕ ਦਿੱਤਾ ਸੀ। ਪਿੰਡ ਵਾਸੀਆਂ ਵੱਲੋਂ ਲਾਸ਼ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲੀਸ ਨੇ ਇਸ ਘਟਨਾ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਫ਼ਰਾਰ ਹੈ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਫ਼ਰਾਰ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਹੋਲੀ ਵਾਲੇ ਦਿਨ ਤੋਂ ਲਾਪਤਾ ਸੀ ਬੱਚੀ
ਦਰਅਸਲ, ਹੋਲੀ ਵਾਲੇ ਦਿਨ ਲਾਪਤਾ ਅੱਠ ਸਾਲਾ ਬੱਚੀ ਦੀ ਰੇਤ ਨਾਲ ਢੱਕੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਰੋਸ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ, ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠ ਰਹੇ ਹਨ। ਘਟਨਾ ਦੇ ਸਬੰਧ 'ਚ ਦੱਸਿਆ ਜਾ ਰਿਹਾ ਹੈ ਕਿ ਹੋਲੀ ਵਾਲੇ ਦਿਨ ਦੁਪਹਿਰ ਢਾਈ ਵਜੇ ਇਹ ਲੜਕੀ ਆਪਣੇ ਇਕ ਹੋਰ ਸਾਥੀ ਨਾਲ ਘਰ ਦੇ ਬਾਹਰ ਹੋਲੀ ਖੇਡ ਰਹੀ ਸੀ। ਇਸ ਦੌਰਾਨ ਦੁਰਗਾ ਮੰਦਰ ਦੇ ਨੇੜੇ ਤੋਂ ਅਚਾਨਕ ਗਾਇਬ ਹੋ ਗਈ। ਪਰਿਵਾਰ ਨੇ ਉਸ ਸਮੇਂ ਤੋਂ ਹੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ
ਤਲਾਸ਼ੀ ਦੌਰਾਨ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਨ ਦੀ ਬਜਾਏ ਪਰਿਵਾਰਕ ਮੈਂਬਰਾਂ ਨੂੰ ਹੀਂ ਆਲੇ-ਦੁਆਲੇ ਤਲਾਸ਼ ਕਰਨ ਲਈ ਕਿਹਾ | ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਬੱਚੀ ਨਾਲ ਖੇਡ ਰਹੇ ਇਕ ਹੋਰ ਬੱਚੇ ਤੋਂ ਪਤਾ ਲੱਗਾ ਕਿ ਉਸ ਨੂੰ ਦੁਰਗਾ ਮੰਦਰ ਨੇੜੇ ਲਾਲ ਰੰਗ ਦੇ ਈ-ਰਿਕਸ਼ਾ ਵਿਚ ਬਿਠਾ ਕੇ ਲੈ ਗਿਆ ਹੈ। ਇਸ ਸੂਚਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਈ-ਰਿਕਸ਼ਾ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਲਾਲ ਰੰਗ ਦਾ ਈ-ਰਿਕਸ਼ਾ ਘਰ ਆਉਣ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰ ਉਸ ਤੋਂ ਪੁੱਛਗਿੱਛ ਕਰਨ ਗਏ।