ਚੰਡੀਗੜ੍ਹ:ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਬੋਲਡਰ ਸ਼ਹਿਰ ਦੇ ਇੱਕ ਗ੍ਰੋਸਰੀ ਸਟੋਰ ਵਿੱਚ ਗੋਲੀਬਾਰੀ ਹੋਈ ਇਸ ਗੋਲਬਾਰੀ ਦੌਰਾਨ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਗੋਲੀਬਾਰੀ ਦੀ ਘਟਨਾ ਵਿੱਚ ਮਰਨ ਵਾਲਿਆਂ 'ਚ ਚਾਰ ਭਾਰਤੀ ਸਿੱਖ ਵੀ ਸ਼ਾਮਿਲ ਸਨ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰੇ 2.30 ਵਜੇ ਸ਼ੁਰੂ ਹੋਈ। ਸ਼ੱਕੀ ਵਿਅਕਤੀ ਨੇ ਗ੍ਰੋਸਰੀ ਸਟੋਰ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਮਗਰੋਂ ਉਸ ਨੇ ਖੁਦ ਨੂੰ ਵੀ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਭਾਰਤੀ ਅਮਰੀਕੀ ਮੂਲ ਦੇ ਲੋਕਾਂ ’ਚ ਰੋਸ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਭਾਰਤ ਸਰਕਾਰ ਵੱਲੋਂ ਵੀ ਮਾਮਲੇ ਦੀ ਸਖਤ ਨਿਖੇਧੀ ਕੀਤੀ ਗਈ ਹੈ।
ਇਹ ਵੀ ਪੜੋ: ਅਮਰੀਕਾ ’ਚ ਹੋਈ ਗੋਲੀਬਾਰੀ ਦੌਰਾਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ
ਗੋਲੀਬਾਰੀ ਦੀ ਇਸ ਘਟਨਾ ਦੀ ਭਾਰਤ ਸਰਕਾਰ ਨੇ ਸਖ਼ਤ ਨਿਖੇਧੀ ਕੀਤੀ ਹੈ। ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਐਸ ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਘਿਨਾਉਣੀ ਘਟਨਾ ਨਾਲ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਹੈ। ਪੀੜਤਾਂ ਵਿੱਚ ਸਾਰੇ ਭਾਰਤੀ-ਅਮਰੀਕੀ ਸਿੱਖ ਲੋਕ ਹਨ। ਉਨ੍ਹਾਂ ਕਿਹਾ ਕਿ ਸਾਡੇ ਭਾਰਤੀ ਚਿਕਾਗੋ ਕੌਂਸਲੇਟ ਇੰਡੀਆ ਪੋਲਿਸ ਦੇ ਮੇਅਰ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ-ਨਾਲ ਸਿੱਖ ਆਗੂਆਂ ਦੇ ਸੰਪਰਕ ਵਿੱਚ ਵੀ ਹਨ।
ਉਥੇ ਹੀ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਖ ਦਾ ਪ੍ਰਗਵਾਟਾ ਕੀਤਾ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਮਰੀਕਾ ਦੇ ਬੋਲਡਰ ਸ਼ਹਿਰ 'ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬੜਾ ਹੈਰਾਨ ਹਾਂ, ਇਸ ਗੋਲੀਬਾਰੀ ਨੇ 4 ਸਿੱਖਾਂ ਸਮੇਤ 8 ਲੋਕਾਂ ਦੀ ਜਾਨ ਲੈ ਲਈ ਹੈ, ਦੁਖ ਦੀ ਘੜੀ ’ਚ ਪ੍ਰਮਾਤਮਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਸ ਬਖ਼ਸ਼ੇ।