ਚੰਡੀਗੜ੍ਹ:ਦੇਸ਼ ਭਰ ਵਿੱਚ ਈਦ-ਉਲ-ਅਜਹਾ ਯਾਨੀ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਬਕਰੀਦ ਮਨਾਈ ਜਾ ਰਹੀ ਹੈ। ਇਸ ਦਿਨ ਨੂੰ ਕੁਰਬਾਨੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸਲਾਮਿਕ ਮਾਨਤਾਵਾਂ ਦੇ ਅਨੁਸਾਰ ਰਮਜਾਨ ਦੇ ਦੋ ਮਹੀਨੇ ਬਾਅਦ ਕੁਰਬਾਨੀ ਦਾ ਤਿਉਹਾਰ ਬਕਰੀਦ ਮਨਾਇਆ ਜਾਂਦਾ ਹੈ।
ਇਸਦੇ ਚੱਲਦੇ ਦੇਸ਼ ਦੇ ਵੱਡੇ ਸਿਆਸੀ ਆਗੂਆਂ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਦੇਸਵਾਸੀਆਂ ਨੂੰ ਖਾਸ ਕਰ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਈਦ ਦੇ ਤਿਉਹਾਰ ਮੌਕੇ ਦੇਸ਼ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਇਸ ਈਦ ਦੇ ਤਿਉਹਾਰ ਮੌਕੇ ਦੇਸ਼ਵਾਸੀਆਂ ਆਪਸ ਵਿੱਚ ਹਮਦਰਦੀ ਦੀ ਭਾਵਨਾ ਅਪਨਾਉਣ ਦੀ ਗੱਲ ਕਹੀ ਹੈ।
ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਦੇਸ਼ਵਾਸੀਆਂ ਨੂੰ ਈਦ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂਂ ਹਨ। ਰਾਮ ਨਾਥ ਕੋਵਿੰਦ ਹਿੰਦੀ, ਉਰਦੂ ਤੇ ਅੰਗੇਰਜੀ ਵਿੱਚ ਟਵੀਟ ਕਰ ਈਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ।