ਪੰਜਾਬ

punjab

ਮਹਿਬੂਬਾ ਮੁਫਤੀ ਨੇ ਘਰ ਵਿੱਚ ਨਜ਼ਰਬੰਦ ਕਰਕੇ ਰੱਖਣ ਦਾ ਕੀਤਾ ਦਾਅਵਾ

By

Published : Aug 21, 2022, 4:36 PM IST

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਸ ਨੇ ਕੁਝ ਤਸਵੀਰਾਂ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਉਹ ਸੁਨੀਲ ਕੁਮਾਰ ਭੱਟ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਚਾਹੁੰਦੀ ਹੈ। ਭੱਟ ਇੱਕ ਕਸ਼ਮੀਰੀ ਪੰਡਿਤ ਹੈ ਜਿਸਦਾ ਕਤਲ ਕੀਤਾ ਗਿਆ ਸੀ।

ਮਹਿਬੂਬਾ ਮੁਫਤੀ
ਮਹਿਬੂਬਾ ਮੁਫਤੀ

ਸ੍ਰੀਨਗਰ:ਪੀਪਲਜ਼ ਡੈਮੋਕਰੇਟਿਕ ਪਾਰਟੀ (PDP) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ (Mehbooba Mufti) ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਕਸ਼ਮੀਰੀ ਪੰਡਤ ਸੁਨੀਲ ਕੁਮਾਰ ਭੱਟ (Kashmiri Pandit Sunil Kumar Bhatt) ਦੇ ਪਰਿਵਾਰ ਨੂੰ ਮਿਲਣ ਤੋਂ ਰੋਕਣ ਲਈ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਭੱਟ ਦੀ ਹਾਲ ਹੀ ਵਿੱਚ ਸ਼ੋਪੀਆਂ ਵਿੱਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੁਫਤੀ ਨੇ ਟਵਿੱਟਰ 'ਤੇ ਸ਼੍ਰੀਨਗਰ ਦੇ ਗੁਪਕਰ ਇਲਾਕੇ 'ਚ ਆਪਣੇ ਨਿਵਾਸ ਦੇ ਬੰਦ ਦਰਵਾਜ਼ਿਆਂ ਦੇ ਬਾਹਰ ਖੜੀ ਸੀਆਰਪੀਐੱਫ (Central Reserve Police Force) ਦੇ ਵਾਹਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ (Former Chief Minister) ਨੇ ਦੋਸ਼ ਲਾਇਆ ਕਿ ਕਸ਼ਮੀਰੀ ਪੰਡਤਾਂ ਦੀਆਂ ਹੱਤਿਆਵਾਂ ਕੇਂਦਰ ਸਰਕਾਰ ਦੀਆਂ ‘ਸਮਝਹੀਣ ਨੀਤੀਆਂ’ ਕਾਰਨ ਹੋਈਆਂ ਹਨ। ਉਨ੍ਹਾਂ ਕਿਹਾ, 'ਭਾਰਤ ਸਰਕਾਰ ਆਪਣੀਆਂ ਬੇਤੁਕੀਆਂ ਨੀਤੀਆਂ ਰਾਹੀਂ ਕਸ਼ਮੀਰੀ ਪੰਡਿਤਾਂ ਦੀ ਹਾਲਤ ਬਦ ਤੋਂ ਬਦਤਰ ਬਣਾਉਣਾ ਚਾਹੁੰਦੀ ਹੈ। ਇਨ੍ਹਾਂ ਨੀਤੀਆਂ ਕਾਰਨ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ, ਜਿਨ੍ਹਾਂ ਨੇ ਪਰਵਾਸ ਨਾ ਕਰਨ ਦਾ ਫੈਸਲਾ ਕੀਤਾ ਸੀ। ਮੈਨੂੰ ਅੱਜ ਸਾਡੇ ਮੁੱਖ ਦੁਸ਼ਮਣ ਵਜੋਂ ਪੇਸ਼ ਕਰਨ ਲਈ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ।

ਮਹਿਬੂਬਾ ਨੇ ਕਿਹਾ ਕਿ ਚੋਟੀਗਾਮ ਵਿੱਚ ਭੱਟ ਦੇ ਪਰਿਵਾਰ ਨੂੰ ਮਿਲਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਪ੍ਰਸ਼ਾਸਨ ਨੇ ਨਾਕਾਮ ਕਰ ਦਿੱਤਾ। ਉਸ ਨੇ ਕਿਹਾ, "ਉਹੀ ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਸਾਨੂੰ ਸਾਡੀ ਸੁਰੱਖਿਆ ਲਈ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜਦੋਂ ਕਿ ਉਹ ਖੁਦ ਘਾਟੀ ਦੇ ਹਰ ਕੋਨੇ ਵਿੱਚ ਜਾ ਸਕਦੇ ਹਨ।"

ਇਹ ਵੀ ਪੜ੍ਹੋ:-ਨੌਸ਼ਹਿਰਾ LOC ਉੱਤੇ ਘੁਸਪੈਠੀਏ ਉੱਤੇ ਚਲਾਈ ਗੋਲੀ, ਜ਼ਖਮੀ ਹਾਲਤ ਵਿੱਚ ਜਵਾਨਾਂ ਨੇ ਫੜ੍ਹਿਆ

ABOUT THE AUTHOR

...view details