ਪੰਜਾਬ

punjab

ETV Bharat / bharat

90 ਫੀਸਦੀ ਕਾਰਗਰ ਹੈ ਆਕਸਫੋਰਡ- ਏਸਟਰਾਜੇਨੇਕਾ ਦਾ ਕੋਵਿਡ-19 ਵੈਕਸੀਨ

ਕੋਰੋਨਾ ਨੂੰ ਰੋਕਣ ਲਈ ਆਕਸਫੋਰਡ- ਏਸਟਰਾਜੇਨੇਕਾ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਅਸਰਦਾਰ ਦੱਸੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵੈਕਸੀਨ 90 ਫੀਸਦੀ ਕਾਰਗਰ ਸਾਬਤ ਹੋਈ ਹੈ।

ਕੋਵਿਡ-19 ਵੈਕਸੀਨ
ਕੋਵਿਡ-19 ਵੈਕਸੀਨ

By

Published : Nov 23, 2020, 6:47 PM IST

ਨਵੀਂ ਦਿੱਲੀ: ਕੋਰੋਨਾ ਟੀਕੇ ਦੇ ਤੀਜੇ ਪੜਾਅ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਤੀਜੇ ਪੜਾਅ ਵਿੱਚ ਲਗਾਏ ਗਏ ਟੀਕੇ ਦੇ ਅੰਤਰਿਮ ਨਤੀਜੇ ਸੋਮਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਗਏ।

ਮਿਲੇ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਇਹ ਵੈਕਸੀਨ ਕੋਵਿਡ -19 ਨੂੰ ਰੋਕਣ ਲਈ ਅਸਰਦਾਰ ਹੈ, ਅਤੇ ਇਹ ਵੈਕਸੀਨ ਖ਼ਤਰਨਾਕ ਵਾਇਰਸ ਤੋਂ ਸੁਰੱਖਿਆ ਦਿੰਦਾ ਹੈ।

ਕੋਵਿਡ-19 ਦੀ ਇਹ ਵੈਕਸੀਨ ਆਕਸਫੋਰਡ ਅਤੇ ਏਸਟਰਾਜੇਨੇਕਾ ਦੋਵਾਂ ਨੇ ਮਿਲ ਕੇ ਤਿਆਰ ਕੀਤੀ ਹੈ। ਇਸ ਵੈਕਸੀਨ ਦੇ 2 ਡੋਜ਼ ਨੂੰ 70 ਫੀਸਦੀ ਪ੍ਰਭਾਵੀ ਦੱਸਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਖੋਜਕਰਤਾ ਇਹ ਕਹਿ ਰਹੇ ਹਨ ਕਿ ਵੈਕਸੀਨ ਦੀ ਡੋਜ਼ ਵਧਾਏ ਜਾਣ 'ਤੇ ਇਹ ਹੋਰ ਅਸਰਦਾਰ ਸਾਬਤ ਹੋ ਰਹੀ ਹੈ।

ਖੋਜਕਰਤਾਵਾਂ ਨੇ ਦੱਸਿਆ ਕਿ ਜਦੋਂ ਵੈਕਸੀਨ ਦੀ ਪਹਿਲੀ ਡੋਜ਼ ਅੱਧੀ ਅਤੇ ਦੂਜੀ ਡੋਜ਼ ਪੂਰੀ ਰੱਖੀ ਗਈ ਤਦ ਵੈਕਸੀਨ 90 ਫੀਸਦੀ ਅਸਰਦਾਰ ਰਹੀ।

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਹੁਣ ਸਭ ਦੀਆਂ ਨਜ਼ਰਾਂ ਦੇਸ਼ਾਂ ਵਿਦੇਸ਼ਾਂ 'ਚ ਤਿਆਰ ਹੋਣ ਵਾਲੇ ਟੀਕਿਆਂ 'ਤੇ ਹੈ। ਖ਼ਾਸ ਗੱਲ ਇਹ ਹੈ ਕਿ ਕੋਵਿਡ-19 ਲਈ ਤਿਆਰ ਕੀਤੇ ਜਾ ਰਹੇ ਟੀਕਿਆਂ ਦੇ ਸਕਾਰਾਤਮਕ ਨਤੀਜੇ ਦਿਖਣ ਲੱਗੇ ਹਨ।

ABOUT THE AUTHOR

...view details